ਖੇਤੀ ਦੇ ਨਾਲ-ਨਾਲ ਧਰਮਿੰਦਰ ਦੇ ਹੋਰ ਵੀ ਹਨ ਨਿਆਰੇ ਸ਼ੌਕ, ਦੇਖੋ ਵੀਡੀਓ

Tuesday, March 19, 2019 12:20 PM
ਖੇਤੀ ਦੇ ਨਾਲ-ਨਾਲ ਧਰਮਿੰਦਰ ਦੇ ਹੋਰ ਵੀ ਹਨ ਨਿਆਰੇ ਸ਼ੌਕ, ਦੇਖੋ ਵੀਡੀਓ

ਜਲੰਧਰ(ਬਿਊਰੋ)— ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦੇ ਸ਼ੌਕ ਵੱਖਰੇ ਹੁੰਦੇ ਹਨ। ਪੰਜਾਬੀ ਜਿੱਥੇ ਮਰਜ਼ੀ ਰਹਿਣ ਉਨ੍ਹਾਂ ਦੇ ਸ਼ੌਂਕ ਉਹੀ ਰਹਿੰਦੇ ਹਨ । ਇਸੇ ਤਰ੍ਹਾਂ ਦੇ ਕੁਝ ਸ਼ੌਂਕ ਬਾਲੀਵੁੱਡ ਐਕਟਰ ਧਰਮਿੰਦਰ ਨੂੰ ਵੀ ਹਨ। ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਦੇਣ ਵਾਲੇ ਧਰਮਿੰਦਰ ਉਮਰ ਦੇ ਇਸ ਪੜਾਅ 'ਚ ਆਪਣੇ ਫਾਰਮ ਹਾਊਸ ਤੇ ਖੇਤੀ ਕਰ ਰਹੇ ਹਨ।

 
 
 
 
 
 
 
 
 
 
 
 
 
 

Sorry, I don’t know how to combine two videos.MY STYLE 😇EXCEPIT 🙏

A post shared by Dharmendra Deol (@aapkadharam) on Mar 18, 2019 at 9:07pm PDT


ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਉਨ੍ਹਾਂ ਦੇ ਸ਼ੌਂਕ ਦਾ ਵੀ ਪਤਾ ਲੱਗਦਾ ਹੈ । ਧਰਮਿੰਦਰ ਦੀ ਨਵੀਂ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਫਾਰਮ ਹਾਊਸ ਤੇ ਰੱਖੇ ਘੋੜੇ ਦੀ ਵੀਡਿਓ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

Sunil Mohte ,animal lover and a big fan of mine. Yesterday visted my farm. He spoke out his feelings so genuinely I couldn’t help to visit his place , which is quite close to my farm . Just Look at it , I enjoyed every bit of the moment. “God bless you 🤧 dear Mohte.” 👍👍👍👍👍👍 HUSKY DOG 🐕 THE PRINCE👍 WHITE HORSE GOVINDA 👍🤗🤗🤗🤗🤗🤗

A post shared by Dharmendra Deol (@aapkadharam) on Mar 18, 2019 at 8:58pm PDT


ਇਸੇ ਤਰ੍ਹਾਂ ਦੀ ਇਕ ਵੀਡਿਓ 'ਚ ਉਨ੍ਹਾਂ ਨੇ ਆਪਣੇ ਕੁੱਤੇ ਨੂੰ ਵੀ ਦਿਖਾਇਆ ਹੈ ।ਘੋੜੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪੰਜਾਬੀਆਂ ਨੂੰ ਘੋੜੀਆਂ ਰੱਖਣ ਦਾ ਸਭ ਪ੍ਰਚਲਿਤ ਸ਼ੌਂਕ ਹੈ । ਜਿਸ ਦਾ ਕਈ ਗੀਤਾਂ 'ਚ ਵੀ ਜ਼ਿਕਰ ਹੁੰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਧਰਮਿੰਦਰ ਦੀ ਇਸ ਵੀਡਿਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ।


Edited By

Manju

Manju is news editor at Jagbani

Read More