ਧਰਮਿੰਦਰ ਨੂੰ ਯਾਦ ਆਈਆਂ ਬਲਦਾਂ ਦੀਆਂ ਦੌੜਾਂ ਤੇ ਪਿੰਡ ਦੇ ਗੱਡੇ

6/28/2019 12:02:58 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਸ਼ੋਸ਼ਲ ਮੀਡੀਆ 'ਤੇ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਨਵੀਆਂ-ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਪਿੰਡ ਦੀ ਮਿੱਟੀ ਨੂੰ ਯਾਦ ਕਰਦੇ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੱਡੇ ਤੇ ਬੈਲ ਗੱਡੀਆਂ 'ਤੇ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ਸ਼ੇਅਰ ਕਰਦਿਆਂ ਧਰਮਿੰਦਰ ਨੇ ਕੈਪਸ਼ਨ 'ਚ ਲਿਖਿਆ ਹੈ 'ਗੱਡਾ, ਰੇਸ ਕਾਰਟ ਮੇਰੇ ਪਿੰਡ ਦੀਆਂ...ਦਿਲ ਨੂੰ ਛੂਹਣ ਵਾਲੀਆਂ ਸਭ ਤੋਂ ਖੂਬਸੂਰਤ ਯਾਦਾਂ ਹਨ, ਜਿੰਨ੍ਹਾਂ ਮੈਂ ਇਨ੍ਹਾਂ ਨੂੰ ਦੇਖਦਾ ਹਾਂ ਉਨ੍ਹਾਂ ਹੀ ਮੈਨੂੰ ਯਾਦ ਆਉਂਦੀਆਂ ਹਨ।'' ਦੱਸ ਦਈਏ ਕਿ ਇਸ ਦੇ ਨਾਲ ਹੀ ਧਰਮਿੰਦਰ ਦੀ ਸ਼ਾਇਰੀ ਵੀ ਦੇਖਣ ਨੂੰ ਮਿਲ ਰਹੀ ਹੈ। ਧਰਮਿੰਦਰ ਹੁਣ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ਤੇ ਕੁਦਰਤ ਦੇ ਵਿਚਕਾਰ ਬਤੀਤ ਕਰ ਰਹੇ ਹਨ। ਇਸ ਦੇ ਨਾਲ ਧਰਮਿੰਦਰ ਕੁਦਰਤੀ ਖੇਤੀ ਨਾਲ ਉਗਾਏ ਫਲ-ਸਬਜ਼ੀਆਂ ਵੀ ਆਪਣੇ ਪਰਿਵਾਰ ਨੂੰ ਤਿਆਰ ਕਰਕੇ ਭੇਜਦੇ ਰਹਿੰਦੇ ਹਨ। ਉਮਰ ਦੇ ਇਸ ਪੜ੍ਹਾਅ 'ਤੇ ਬਾਲੀਵੁੱਡ 'ਚ ਵੱਡਾ ਨਾਂ ਧਰਮਿੰਦਰ ਆਪਣੇ ਲਈ ਜ਼ਿੰਦਗੀ ਦੇ ਖੂਬਸੂਰਤ ਪਲ ਬਿਤਾ ਰਹੇ ਹਨ ਤੇ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਰਹੇ ਹਨ।

 
 
 
 
 
 
 
 
 
 
 
 
 
 

Gadda , bullock cart. Thokar , race cart. Most heartfelt memories of my village. More I sse them, more I miss them. ,Sab kuchh pa kar bhi, haasil e ZINDGI, kuchh bhi nehin .........Gar, yehi ZINDG hai.........Grateful to him🙏🙏🙏🙏🙏🙏🙏For his kind blessings.

A post shared by Dharmendra Deol (@aapkadharam) on Jun 26, 2019 at 10:01pm PDT


ਦੱਸਣਯੋਗ ਹੈ ਕਿ ਧਰਮਿੰਦਰ ਪਿਛਲੇ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰੀ ਬਣਾ ਕੇ ਬੈਠੇ ਹੋਏ ਹਨ। ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਧਰਮਿੰਦਰ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਦੀ ਫਿਲਮ 'ਦਬੰਗ 3' 'ਚ ਉਸ ਦੇ ਪਿਤਾ ਦਾ ਕਿਰਦਾਰ ਨਿਭਾਅ ਸਕਦੇ ਹਨ। ਇਸ ਤੋਂ ਪਹਿਲਾਂ ਸਲਮਾਨ ਖਾਨ ਦੀ ਫਿਲਮ 'ਚ ਵਿਨੋਦ ਖੰਨਾ ਨੇ ਸਲਮਾਨ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ ਤੇ ਹੁਣ ਵਿਨੋਦ ਖੰਨਾ ਦੀ ਥਾਂ ਧਰਮਿੰਦਰ ਲੈ ਸਕਦੇ ਹਨ।

 
 
 
 
 
 
 
 
 
 
 
 
 
 

Sooooooo Sweeeeet, Soooooo prompt,love 💖 you.

A post shared by Dharmendra Deol (@aapkadharam) on Jun 25, 2019 at 9:45pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News