ਧਰਮਿੰਦਰ ਦਾ ਖੁਲਾਸਾ, ਫਿਲਮ ਨਾ ਮਿਲਣ ਕਾਰਨ ਨਸ਼ੇ ’ਚ ਕੀਤਾ ਸੀ ਡਾਇਰੈਕਟਰ ਨੂੰ ਪ੍ਰੇਸ਼ਾਨ
9/9/2019 10:28:23 AM
ਮੁੰਬਈ(ਬਿਊਰੋ)- ਫਿਲਮੀ ਦੁਨੀਆ ਤੋਂ ਦੂਰ ਧਰਮਿੰਦਰ ਅੱਜਕਲ ਆਪਣਾ ਜ਼ਿਆਦਾਤਰ ਸਮਾਂ ਫਾਰਮ ਹਾਊਸ ’ਚ ਬਤੀਤ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ’ਚ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਕਿਹਾ ਕਿ ਫਿਲਮ ਆਨੰਦ ’ਚ ਕੰਮ ਨਾ ਮਿਲਣ ਕਰ ਕੇ ਉਨ੍ਹਾਂ ਨੇ ਫਿਲਮ ਦੇ ਡਾਇਰੈਕਟਰ ਰਿਸ਼ੀਕੇਸ਼ ਮੁਖਰਜੀ ਨੂੰ ਸ਼ਰਾਬ ਪੀ ਕੇ ਪੂਰੀ ਰਾਤ ਪ੍ਰੇਸ਼ਾਨ ਕੀਤਾ ਸੀ। ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਡੈਬਿਓ ਫਿਲਮ ‘ਪਲ ਪਲ ਦਿਲ ਕੇ ਪਾਸ’ ਦੀ ਪ੍ਰਮੋਸ਼ਨ ਲਈ ਧਰਮਿੰਦਰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੇ ਸਨ। ਕਪਿਲ ਸ਼ਰਮਾ ਨਾਲ ਗੱਲ ਕਰਦੇ ਹੋਏ ਧਰਮਿੰਦਰ ਨੇ ਇਕ ਵੱਡਾ ਖੁਲਾਸਾ ਕੀਤਾ, ਉਨ੍ਹਾਂ ਕਿਹਾ ਕਿ ਰਿਸ਼ੀਕੇਸ਼ ਨੇ ਮੈਨੂੰ ਫਿਲਮ ਆਨੰਦ ਦੀ ਕਹਾਣੀ ਸੁਣਾਈ ਸੀ ਤੇ ਫਿਲਮ ਕਰਨ ਨੂੰ ਕਿਹਾ ਸੀ ਪਰ ਬਾਅਦ ’ਚ ਪਤਾ ਲੱਗਾ ਕਿ ਉਹ ਫਿਲਮ ਰਾਜੇਸ਼ ਦੇ ਨਾਲ ਸ਼ੁਰੂ ਹੋ ਗਈ ਹੈ, ਫਿਰ ਮੈਂ ਸ਼ਰਾਬ ਪੀ ਕੇ ਮੁਖਰਜੀ ਨੂੰ ਸਾਰੀ ਰਾਤ ਤੰਗ ਕੀਤਾ ਅਤੇ ਉਨ੍ਹਾਂ ਨੂੰ ਸੌਂਣ ਨਹੀਂ ਦਿੱਤਾ।
ਕਪਿਲ ਸ਼ਰਮਾ ਨੇ ਧਰਮਿੰਦਰ ਕੋਲੋਂ ਉਨ੍ਹਾਂ ਦੀ ਫਿਲਮਾਂ ਬਾਰੇ ਸਵਾਲ ਕਰਦੇ ਹੋਏ ਪੁੱਛਿਆ ਕਿ ਕੀ ਇਹ ਠੀਕ ਹੈ, ਜਦੋਂ ਫਿਲਮ ‘ਚੁਪਕੇ ਚਪਕੇ’ ’ਚ ਤੁਸੀਂ ਡਰਾਈਵਰ ਦਾ ਰੋਲ ਕੀਤਾ, ਤਾਂ ਤੁਹਾਨੂੰ ਸਟੋਰੀ ਨਹੀਂ ਪਤਾ ਸੀ, ਤੁਸੀਂ ਸਿਰਫ ਨਿਰਦੇਸ਼ਕ ਦੇ ਕਹਿਣ ’ਤੇ ਚਲੇ ਗਏ ਸੀ। ਇਸ ’ਤੇ ਧਰਮਿੰਦਰ ਨੇ ਦੱਸਿਆ ਰਿਸ਼ੀ ਦਾ ਸਾਨੂੰ ਆਊਟਲਾਈਨ ਸੁਣਾ ਦਿੰਦੇ ਸਨ, ਪਤਾ ਚੱਲ ਜਾਂਦਾ ਸੀ ਕੀ ਹੋਵੇਗਾ ਅੱਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ