ਧਰਮਿੰਦਰ ਨੂੰ ਹੋਇਆ ਡੇਂਗੂ, ਤਿੰਨ ਦਿਨ ਦੇ ਇਲਾਜ ਤੋਂ ਬਾਅਦ ਮਿਲੀ ਹਸਪਤਾਲ ’ਚੋਂ ਛੁੱਟੀ

Wednesday, October 9, 2019 1:01 PM

ਮੁੰਬਈ(ਬਿਊਰੋ)- ਬਾਲੀਵੁੱਡ ਫਿਲਮਾਂ ਤੋਂ ਦੂਰੀ ਬਣਾ ਚੁਕੇ ਧਰਮਿੰਦਰ ਕੁਝ ਸਮੇਂ ਤੋਂ ਬੀਮਾਰ ਚਲ ਰਹੇ ਹਨ। ਹਾਲ ਹੀ ਧਰਮਿੰਦਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਧਰਮਿੰਦਰ ਨੂੰ ਡੇਂਗੂ ਹੋਇਆ ਹੈ। 3 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਧਰਮਿੰਦਰ ਆਪਣੇ ਘਰ ‘ਚ ਆਰਾਮ ਕਰ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਧਰਮਿੰਦਰ ਦੀ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਮੁੰਬਈ ‘ਚ ਆਪਣੇ ਪਰਿਵਾਰ ਨਾਲ ਹੀ ਰਹਿ ਰਹੇ ਹਨ।
PunjabKesari
83 ਸਾਲ ਦੇ ਧਰਮਿੰਦਰ ਦਿਓਲ ਆਪਣਾ ਜ਼ਿਆਦਾਤਰ ਸਮਾਂ ਲੋਨਾਵਲਾ ਸਥਿਤ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਣਾ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਪਿਛਲੇ ਦਿਨੀਂ ਉਹ ਆਪਣੇ ਪੋਤੇ ਦੀ ਫਿਲਮ ‘ਪਲ ਪਲ ਦਿਲ ਕੇ ਪਾਸ’ ਦੀ ਪ੍ਰਮੋਸ਼ਨ ਲਈ ਕਈ ਟੀ. ਵੀ. ਸ਼ੋਅਜ਼ ‘ਤੇ ਵੀ ਨਜ਼ਰ ਆਏ ਸਨ।
PunjabKesari
ਧਰਮਿੰਦਰ ਦੀ ਆਖਰੀ ਫਿਲਮ ਦੀ ਗੱਲ ਕਰੀਏ ਤਾਂ ਧਰਮਿੰਦਰ ਆਖਰੀ ਵਾਰ ਆਪਣੇ ਬੇਟਿਆਂ ਨਾਲ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ‘ਚ ਨਜ਼ਰ ਆਏ ਸਨ ਪਰ ਇਹ ਫਿਲਮ ਬਾਕਸ ਆਫਿਸ ‘ਤੇ ਕੁਝ ਖਾਸ ਪ੍ਰਦਰਸ਼ਨ ਨਾ ਦਿਖਾ ਸਕੀ ਸੀ।


About The Author

manju bala

manju bala is content editor at Punjab Kesari