ਰੱਖੜੀ ''ਤੇ ਧਰਮਿੰਦਰ ਨੂੰ ਯਾਦ ਆਈ ਆਪਣੀ ਇਹ ਭੈਣ, ਸ਼ੇਅਰ ਕੀਤੀ ਤਸਵੀਰ

8/14/2019 11:32:55 AM

ਮੁੰਬਈ (ਬਿਊਰੋ) — ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਕਾਫੀ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣਾਂ ਤੇ ਭਰਾਵਾਂ ਦਾ ਹੁੰਦਾ ਹੈ। ਇਸ ਦਿਨ ਭੈਣਾਂ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਇਸ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੀਆਂ ਹਨ, ਉੱਥੇ ਹੀ ਇਕ-ਦੂਜੇ ਤੋਂ ਦੂਰ ਹੋਏ ਭੈਣ-ਭਰਾ ਇਕ-ਦੂਜੇ ਨੂੰ ਯਾਦ ਵੀ ਕਰਦੇ ਹਨ। ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਆਪਣੀ ਭੈਣ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲ ਹੀ 'ਚ ਰੱਖੜੀ 'ਤੇ ਭੈਣ ਨਾਲ ਸਬੰਧਿਤ ਧਰਮਿੰਦਰ ਨੇ ਇਕ ਤਸਵੀਰ ਪੋਸਟ ਕੀਤੀ ਹੈ, ਜਿਨ੍ਹਾਂ ਕੋਲ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨ ਗੁਜ਼ਾਰੇ ਸਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਧਰਮਿੰਦਰ ਨੇ ਕੈਪਸ਼ਨ 'ਚ ਲਿਖਿਆ, ''ਮੇਰੇ ਪਿੰਡ ਦੀ ਇਸ ਦੇਵੀ ਨੇ ਮੇਰੇ ਜਾਨਲੇਵਾ ਸਟਰਗਲ (ਸੰਘਰਸ਼) ਦੇ ਦਿਨਾਂ 'ਚ ਆਪਣੇ ਰੇਲਵੇ ਕਵਾਰਟਰ ਦੀ ਬਾਲਕੋਨੀ 'ਚ ਰਹਿਣ ਦੀ ਜਗ੍ਹਾ ਦਿੱਤੀ ਸੀ। ਹਰ ਸਾਲ ਮੈਨੂੰ ਰੱਖੜੀ ਬੰਨ੍ਹਦੀ ਸੀ। ਇੰਨਾਂ ਦੀ ਰੱਖੜੀ ਦੇ ਦਿਨ ਬਹੁਤ ਯਾਦ ਆਉਂਦੀ ਹੈ। ਦੇਸ਼ ਦੁਨੀਆਂ ਦੀਆਂ ਤਮਾਮ ਭੈਣਾਂ ਨੂੰ ਰੱਖੜੀ ਦੇ ਸ਼ੁੱਭ ਦਿਨ 'ਤੇ ਜੀ ਜਾਨ ਨਾਲ ਪਿਆਰ ਤੇ ਦੁਆਵਾਂ।''

 
 
 
 
 
 
 
 
 
 
 
 
 
 

मेरे गाँव की इस देवी ने ,मेरे जाँलेवा स्ट्रगल के दिनों , अपने रेल्वे क्वॉर्टर की बाल्कनी मैं रहने को जगा दी थी मुझे . हर साल राखी बाँधती थीं . ये नहीं रहीं . राखी के दिन बहुत याद आती है इनकी . देश , दुनियाँ की तमाम बहनों को , राखी के शुभ दिन पर जी जान से प्यार दुआएँ 👋👋👋👋👋👋🌹

A post shared by Dharmendra Deol (@aapkadharam) on Aug 13, 2019 at 7:51pm PDT


ਦੱਸਣਯੋਗ ਹੈ ਕਿ 15 ਅਗਸਤ ਯਾਨੀ ਦੇਸ਼ ਦੇ ਆਜ਼ਾਦੀ ਦਿਵਸ ਵਾਲੇ ਦਿਨ ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਹੈ। ਧਰਮਿੰਦਰ ਵੀ ਆਪਣੀ ਇਸ ਭੈਣ ਨੂੰ ਯਾਦ ਕਰਕੇ ਭਾਵੁਕ ਹੋਏ। ਆਪਣੇ ਫਾਰਮ ਹਾਊਸ ਤੋਂ ਫੈਨਜ਼ ਨਾਲ ਸ਼ੋਸ਼ਲ ਮੀਡੀਆ 'ਤੇ ਜੁੜੇ ਰਹਿਣ ਵਾਲੇ ਧਰਮਿੰਦਰ ਹਿੰਦੀ ਫਿਲਮ 'ਚੇਅਰਸ ਸੇਲੇਬੀਰਿਟੀ ਲਾਈਫ' 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

Good Morning 🌹 कपाल भाती ये भी करते हैं .

A post shared by Dharmendra Deol (@aapkadharam) on Aug 12, 2019 at 5:09pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News