Video: ਬਕਵਾਸ ਗੀਤ ਗਾਉਣ ਵਾਲੀ ਢਿੰਚੈਕ ਪੂਜਾ ਦੀ ਖੁੱਲ੍ਹੀ ਕਿਸਮਤ, ਮੌਨੀ ਰਾਏ ਨਾਲ ਮਿਲਿਆ ਵੱਡਾ ਸ਼ੋਅ

11/16/2017 5:24:20 PM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ ਸੈਂਸੇਸ਼ਨ ਢਿੰਚੈਕ ਪੂਜਾ ਦੀ ਕਿਸਮਤ ਦਾ ਸਿਤਾਰਾ ਆਸਮਾਨ ਛੂ ਰਿਹਾ ਹੈ। 'ਸੈਲਫੀ ਮੈਂਨੇ ਲੇ ਲੀ ਆਜ' ਤੇ 'ਦਿਲੋਂ ਦਾ ਸ਼ੂਟਰ ਹੈ ਮੇਰਾ ਸਕੂਟਰ' ਵਰਗੇ ਗੀਤ ਗਾ ਕੇ ਮਸ਼ਹੂਰ ਹੋਈ ਪੂਜਾ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਦਿਖਾਈ ਦਿੱਤੀ ਸੀ।

PunjabKesari

ਦੋ ਹਫਤੇ ਬਾਅਦ ਉਹ ਘਰੋਂ ਬੇਘਰ ਹੋ ਗਈ। ਹੁਣ ਉਹ ਜਲਦ ਹੀ ਆਪਣੀ ਆਵਾਜ਼ ਤੇ ਅਦਾਵਾਂ ਨਾਲ ਲੋਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ। ਘਰੋਂ ਬਾਹਰ ਜਾਂਦੇ ਹੀ ਉਨ੍ਹਾਂ ਨੇ ਇਕ ਨਵਾਂ ਸ਼ੋਅ ਸਾਈਨ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਆਪਣੀ ਆਵਾਜ਼ ਨਾਲ ਦੇਸ਼ਭਰ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਪੂਜਾ ਛੇਤੀ ਹੀ ਕਲਰਜ਼ ਦੇ ਇਕ ਨਵੇਂ ਸ਼ੋਅ 'ਐਂਟਰਟੇਨਮੈਂਟ ਕੀ ਰਾਤ' 'ਚ ਨਜ਼ਰ ਆਉਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਦੇ ਸ਼ੋਅ ਤੋਂ ਬਾਹਰ ਹੁੰਦੇ ਹੀ ਢਿੰਚੈਕ ਪੂਜਾ ਦੇ ਹੱਥ ਇਕ ਬਹੁਤ ਵੱਡਾ ਸ਼ੋਅ ਲੱਗ ਗਿਆ ਹੈ।

PunjabKesari

ਸ਼ੋਅ 'ਚ ਦੋ ਮਹਿਮਾਨਾਂ ਨੂੰ ਬੁਲਾਇਆ ਜਾਂਦਾ ਹੈ, ਇਹ ਦੋਵੇਂ ਮਹਿਮਾਨ ਇਸ ਸ਼ੋਅ 'ਚ ਇਕ ਦੂਜੇ ਦੇ ਉਪਰ ਆਪਣੇ ਰੈਪ ਰਾਹੀਂ ਇਕ ਦੂਜੇ ਦਾ ਮਖੌਲ ਉਡਾਉਂਦੇ ਹੈ। ਇਸ ਸ਼ੋਅ 'ਚ ਜੋ ਹਾਰ ਮੰਨ ਕੇ ਆਪਣਾ ਮਾਈਕ ਰੱਖ ਦੇਵੇਗਾ ਉਸ ਦੀ ਮੰਨੀ ਜਾਂਦੀ ਹੈ। ਇਸ ਸ਼ੋਅ 'ਚ ਦੀਪਿਕਾ ਕੱੱਕੜ, ਆਦਿੱਤਿਆ ਨਾਰਾਇਣ, ਰਵੀ ਦੁਬੇ ਤੇ ਮੌਨੀ ਰਾਏ ਨਜ਼ਰ ਆਉਣ ਵਾਲੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News