'ਦੋ ਦੂਣੀ ਪੰਜ' ਦਾ ਡਾਇਲਾਗ ਪ੍ਰੋਮੋ ਰਿਲੀਜ਼, ਦੇਖੋ ਵੀਡੀਓ

Saturday, January 5, 2019 1:23 PM

ਜਲੰਧਰ (ਬਿਊਰੋ) : ਵੱਖ-ਵੱਖ ਪੰਜਾਬੀ ਫਿਲਮਾਂ ਨਾਲ ਦੇਸ਼ ਦੇ ਵੱਖ-ਵੱਖ ਮੁੱਦਿਆਂ ਨੂੰ ਉਠਾਉਣ ਵਾਲੀਆਂ ਫਿਲਮਾਂ ਦਾ ਫਿਲਮ ਇੰਡਸਟਰੀ 'ਚ ਇੰਨ੍ਹੀਂ ਦਿਨੀਂ ਕਾਫੀ ਬੋਲ-ਬਾਲਾ ਹੈ। ਅਜਿਹੀ ਹੀ ਇਕ ਪੰਜਾਬੀ ਫਿਲਮ 'ਦੋ ਦੂਣੀ ਪੰਜ' ਹੈ, ਜੋ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਪੇਸ਼ ਕਰੇਗੀ। ਇਸ ਫਿਲਮ 'ਚ ਪੰਜਾਬ ਦੀ ਬੇਰੁਜ਼ਗਾਰੀ ਤੇ ਨਸ਼ੇ ਦੇ ਮੁੱਦੇ ਨੂੰ ਪੇਸ਼ ਕੀਤਾ ਗਿਆ ਹੈ। ਹਾਲ ਹੀ 'ਚ ਫਿਲਮ ਦਾ ਇਕ ਪ੍ਰੋਮੋ ਡਾਇਲਾਗ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਇਨਕਲਾਬ ਜ਼ਿੰਦਾਬਾਦ' ਹੈ। ਇਸ ਡਾਇਲਾਗ ਪ੍ਰੋਮੋ 'ਚ ਇਕ ਵਿਅਕਤੀ ਆਖ ਰਿਹਾ ਹੈ ''ਗਾਂਧੀਵਾਦ ਵਾਲੀ ਸੋਚ ਨੂੰ ਛੱਡ ਤੇ ਭਗਤ ਸਿੰਘ ਵਾਲੀ ਲਹਿਰ 'ਤੇ ਚੱਲ...''। ਇਸ ਤੋਂ ਬਾਅਦ ਅੰਮ੍ਰਿਤ ਮਾਨ ਉਸ ਵਿਅਕਤੀ ਨੂੰ ਪੁੱਛਦਾ ਹੈ ''ਪੈਸੇ ਮਿਲੇ ਨੇ, ਅੱਗੋ ਵਿਅਕਤੀ ਆਖਦਾ, ਹਾਂ 100 ਰੁਪਿਆ ਮਿਲਿਆ''। ਇਸ ਤੋਂ ਬਾਅਦ ਅੰਮ੍ਰਿਤ ਮਾਨ ਵੀ ਵਿਅਕਤੀ ਨਾਲ ਰਲ ਕੇ ਬੋਲਦਾ ਹੈ ''ਇਨਕਾਬਾਲ ਜ਼ਿੰਦਾਬਾਦ''। ਫਿਲਮ ਦੇ ਪ੍ਰੋਮੋ ਡਾਇਲਾਗ ਨੂੰ ਲੋਕਾਂ ਵਲੋਂ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆ ਹੀ ਪ੍ਰੋਮੋ ਡਾਇਲਾਗ ਟਰੈਂਡਿੰਗ 'ਚ ਛਾ ਗਿਆ ਹੈ। ਖਬਰ ਲਿਖਣ ਮੁਤਾਬਕ ਫਿਲਮ ਦਾ ਪ੍ਰੋਮੋ ਡਾਇਲਾਗ ਟਰੈਂਡਿੰਗ ਨੰਬਰ 5 'ਤੇ ਸੀ।

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦਾ ਰੋਮਾਂਸ ਵੀ ਦੇਖਣ ਨੂੰ ਮਿਲੇਗਾ। ਫਿਲਮ ਦਾ ਵਿਸ਼ਾ ਬਹੁਤ ਗੰਭੀਰ ਨਜ਼ਰ ਆਉਂਦਾ ਹੈ ਪਰ ਇਸ ਦਾ ਟਰੇਲਰ ਜਜ਼ਬਾਤ, ਕਾਮੇਡੀ ਅਤੇ ਸੰਦੇਸ਼ ਦਾ ਪੂਰਾ ਪੈਕੇਜ ਹੈ। ਫਿਲਮ 'ਦੋ ਦੂਣੀ ਪੰਜ' ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ, ਸਕ੍ਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ। ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਤੋਂ ਇਲਾਵਾ ਕਰਮਜੀਤ ਅਨਮੋਲ, ਰਾਣਾ ਰਣਬੀਰ, ਸਰਦਾਰ ਸੋਹੀ, ਹਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਨੀ, ਰੁਪਿੰਦਰ ਰੁਪੀ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ 'ਦੋ ਦੂਣੀ ਪੰਜ' 11 ਜਨਵਰੀ ਵ੍ਹਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ।

PunjabKesari


Edited By

Sunita

Sunita is news editor at Jagbani

Read More