ਦਿਲੀਪ ਕੁਮਾਰ ਦੀ ਸਿਹਤ 'ਚ ਹੋ ਰਿਹੈ ਸੁਧਾਰ, ਕੱਲ ਮਿਲ ਸਕਦੀ ਹੈ ਛੁੱਟੀ

Wednesday, October 10, 2018 2:18 PM
ਦਿਲੀਪ ਕੁਮਾਰ ਦੀ ਸਿਹਤ 'ਚ ਹੋ ਰਿਹੈ ਸੁਧਾਰ, ਕੱਲ ਮਿਲ ਸਕਦੀ ਹੈ ਛੁੱਟੀ

ਮੁੰਬਈ (ਬਿਊਰੋ)— ਨਿਮੋਨੀਆ ਦੇ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਏ ਗਏ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਛੁੱਟੀ ਮਿਲ ਸਕਦੀ ਹੈ।

ਲੀਲਾਵਤੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 95 ਸਾਲਾ ਅਭਿਨੇਤਾ ਵਾਰ-ਵਾਰ ਨਿਮੋਨੀਆ ਦਾ ਸ਼ਿਕਾਰ ਹੋ ਰਹੇ ਸਨ। ਉਨ੍ਹਾਂ ਦੇ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਅਭਿਨੇਤਾ ਦੇ ਅਧਿਕਾਰਕ ਟਵਿਟਰ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਦਿਲੀਪ ਕੁਮਾਰ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

ਟਵੀਟ 'ਚ ਲਿਖਿਆ ਹੈ, 'ਉਪਰ ਵਾਲੇ ਦਾ ਧੰਨਵਾਦ। ਦਿਲੀਪ ਕੁਮਾਰ ਸਾਬ੍ਹ 'ਤੇ ਇਲਾਜ ਦਾ ਅਸਰ ਹੋ ਰਿਹਾ ਹੈ ਤੇ ਹੁਣ ਉਨ੍ਹਾਂ ਦੀ ਸਿਹਤ ਬਿਹਤਰ ਹੈ। ਡਾਕਟਰਾਂ ਮੁਤਾਬਕ ਸਭ ਕੁਝ ਠੀਕ-ਠਾਕ ਚੱਲਦਾ ਰਿਹਾ ਤਾਂ ਉਨ੍ਹਾਂ ਨੂੰ ਹਸਪਤਾਲ 'ਚੋਂ ਕੱਲ ਛੁੱਟੀ ਮਿਲ ਸਕਦੀ ਹੈ।' ਪਿਛਲੇ ਮਹੀਨੇ ਮਾਮੂਲੀ ਨਿਮੋਨੀਆ ਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।


Edited By

Rahul Singh

Rahul Singh is news editor at Jagbani

Read More