ਸੋਸ਼ਲ ਮੀਡੀਆ ''ਤੇ ਛਾਇਆ ਇਹ ਛੋਟਾ ਦਿਲਜੀਤ, ਵੀਡੀਓ ਵਾਇਰਲ

Monday, July 29, 2019 10:00 AM
ਸੋਸ਼ਲ ਮੀਡੀਆ ''ਤੇ ਛਾਇਆ ਇਹ ਛੋਟਾ ਦਿਲਜੀਤ, ਵੀਡੀਓ ਵਾਇਰਲ

ਜਲੰਧਰ (ਬਿਊਰੋ) —  ਅਜੌਕੇ ਸਮੇਂ 'ਚ ਜ਼ਿਆਦਾਤਰ ਬੱਚਿਆਂ ਦਾ ਧਿਆਨ ਮੋਬਾਇਲ ਫੋਨ, ਵੱਖ-ਵੱਖ ਗੇਮਜ਼ ਵੱਲ ਵਧਦਾ ਹੈ ਅਤੇ ਕੁਝ ਨੌਜਵਾਨ ਸਿਤਾਰਿਆਂ ਨੂੰ ਕਾਪੀ ਕਰਨ 'ਚ ਲੱਗੇ ਰਹਿੰਦੇ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਪਹਿਰਾਵਾ, ਖਾਣ-ਪੀਣ ਦਾ ਸਟਾਈਲ ਅਤੇ ਸ਼ੌਕ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਦਸੂਹੇ ਸ਼ਹਿਰ ਦਾ ਇਕ ਛੋਟਾ ਬੱਚਾ ਕਾਪੀ ਕਰ ਰਿਹਾ ਹੈ, ਜਿਸ ਦਾ ਨਾਂ ਸਤਪ੍ਰਵਾਨ ਹੈ। ਦੱਸ ਦਈਏ ਕਿ ਸਤਪ੍ਰਵਾਨ ਦਿਲਜੀਤ ਦੋਸਾਂਝ ਦਾ ਬਹੁਤ ਵੱਡਾ ਫੈਨ ਹੈ। ਉਸ 'ਤੇ ਦਿਲਜੀਤ ਦੋਸਾਂਝ ਦਾ ਇੰਨਾਂ ਜ਼ਿਆਦਾ ਕਰੇਜ਼ ਹੈ ਕਿ ਉਹ ਛੋਟੀ ਉਮਰੇ ਹੀ ਉਨ੍ਹਾਂ ਵਾਂਗ ਦਸਤਾਰ ਸਜਾਉਣ ਲੱਗਾ ਹੈ, ਜਿਸ ਨੂੰ ਦੇਖ ਕੇ ਉਸ ਦੇ ਮਾਪੇ ਵੀ ਬਹੁਤ ਖੁਸ਼ ਹਨ। ਦਰਅਸਲ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਬੱਚੇ ਨੂੰ ਦਸਤਾਰ ਸਜਾਉਂਦਿਆਂ ਤੇ ਆਪਣੇ ਮੂੰਹੋਂ ਦਿਲਜੀਤ ਬਾਰੇ ਗੱਲਾਂ ਕਰਦੇ ਦੇਖਿਆ ਜਾ ਸਕਦਾ ਹੈ। ਸਤਪ੍ਰਵਾਨ 7 ਸਾਲ ਦਾ ਸੀ ਜਦੋਂ ਉਸ ਨੇ ਪਹਿਲੀ ਵਾਰ ਦਸਤਾਰ ਸਜਾਈ ਤੇ ਉਸ ਨੇ ਉਸ ਦਿਨ ਦਸਤਾਰ ਨੂੰ ਪੂਰਾ ਦਿਨ ਨਾ ਉਤਾਰਿਆ। ਸਭ ਤੋਂ ਵੱਡੀ ਇਹ ਹੈ ਕਿ ਇਸ ਛੋਟੇ ਸਰਦਾਰ ਨੇ ਯੂਟਿਊਬ ਤੋਂ ਦਸਤਾਰ ਬੰਨ੍ਹਣੀ ਸਿੱਖੀ ਹੈ। ਉਹ ਕਈ ਦਸਤਾਰ ਮੁਕਾਬਲੇ ਵੀ ਜਿੱਤ ਚੁੱਕਾ ਹੈ। 

 

 
 
 
 
 
 
 
 
 
 
 
 
 
 

TURBAN SUPERSTAR SATPARVAN SINGH 👳‍♀️ I would LOVE TO MEET YOU PUTT AA🤗 #Turban #fanlove #SardaarJi #DiljitDosanjh #Diljit #Pagg

A post shared by Diljit Dosanjh (@diljitdosanjh) on Jul 28, 2019 at 8:14pm PDT

ਦੱਸਣਯੋਗ ਹੈ ਕਿ ਸਤਪ੍ਰਵਾਨ ਨੂੰ ਲੋਕ ਛੋਟੇ ਦਿਲਜੀਤ ਤੇ ਛੋਟੇ ਸਰਦਾਰ ਦੇ ਨਾਂ ਨਾਲ ਵੀ ਜਾਣਦੇ ਹਨ। ਸਤਪ੍ਰਵਾਨ ਹੁਣ ਤੱਕ ਦਿਲਜੀਤ ਦੀਆਂ ਕਈ ਫਿਲਮਾਂ ਦੇਖ ਚੁੱਕਾ ਹੈ। ਉਸ ਨੂੰ ਭੰਗੜੇ ਦਾ ਵੀ ਕਾਫੀ ਸ਼ੌਂਕ ਹੈ ਪਰ ਉਹ ਭੰਗੜਾ ਸਿਰਫ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਹੀ ਪਾਉਣਾ ਪਸੰਦ ਕਰਦਾ ਹੈ।


Edited By

Sunita

Sunita is news editor at Jagbani

Read More