ਦਿਲਜੀਤ-ਅਨੁਸ਼ਕਾ ਦੀ ''ਫਿਲੌਰੀ'' ਦਾ ਨਵਾਂ ਗੀਤ ''WhatsUp'' ਹੋਇਆ ਰਿਲੀਜ਼, ਨੱਚਣ ਲਈ ਹੋ ਜਾਓਗੇ ਮਜ਼ਬੂਰ

2/23/2017 4:52:47 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਪਾਲੀਵੁੱਡ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ''ਫਿਲੌਰੀ'' ਦਾ ਨਵਾਂ ਗੀਤ ''ਵ੍ਹਾਟਸ ਐਪ'' ਅੱਜ ਯੂ.ਟਿਊਬ ''ਤੇ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਮੀਕਾ ਸਿੰਘ ਅਤੇ ਜਸਲੀਨ ਰਾਇਲ ਨੇ ਆਪਣੀ ਸੁਰੀਲੀ ਆਵਾਜ਼ ''ਚ ਗਾਇਆ ਹੈ। ਫਿਲਮ ''ਫਿਲੌਰੀ'' ਦੇ ਇਸ ਗੀਤ ''ਚ ਵਿਆਹ ਦੇ ਮਾਹੌਲ ਨੂੰ ਦਿਖਾਇਆ ਗਿਆ ਹੈ। ਇਸ ਗੀਤ ਨੂੰ ਤੁਸੀਂ ਵਾਰ-ਵਾਰ ਸੁਣਨਾ ਪਸੰਦ ਕਰੋਗੇ ਅਤੇ ਜਿੰਨੀ ਵਾਰ ਵੀ ਤੁਸੀਂ ਇਹ ਗੀਤ ਸੁਣੋਗੇ ਤੁਹਾਡੇ ਪੈਰ ਨੱਚਣ ਨੂੰ ਉੱਠਣਗੇ। ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਸ ਗੀਤ ''ਚ ਪੂਰੀ ਤਰ੍ਹਾਂ ਛਾਅ ਗਏ ਹਨ। ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਫਿਲਮ ''ਫਿਲੌਰੀ'' ਦੇ ਟ੍ਰੇਲਰ ਤੋਂ ਤਾਂ ਇਹ ਫਿਲਮ ਕਾਫੀ ਮਜ਼ੇਦਾਰ ਲੱਗ ਰਹੀ ਹੈ ਅਤੇ ਇਸ ਫਿਲਮ ਦੇ ਸਾਰੇ ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਅਨੁਸ਼ਕਾ ਭੂਤ ਦੇ ਕਿਰਦਾਰ ''ਚ ਨਜ਼ਰ ਆਵੇਗੀ ਅਤੇ ਫਿਲਮ ਅਸਲ ''ਚ ਸਮਾਜਿਕ ਕੁਰੀਤੀਆਂ ''ਤੇ ਆਧਾਰਿਤ ਹੈ। ਇਹ ਫਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਇਹ ਤਾਂ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਅਨੁਸ਼ਕਾ ਸ਼ਰਮਾ ਫਿਲਮ ਦੀ ਪ੍ਰਮੋਸ਼ਨ ''ਚ ਕੋਈ ਕਸਰ ਨਹੀਂ ਛੱਡ ਰਹੀ। ਸ਼ਹਿਰ-ਸ਼ਹਿਰ ਜਾ ਕੇ ਪ੍ਰਮੋਟ ਕਰਨ ਤੋਂ ਇਲਾਵਾ ਅਨੁਸ਼ਕਾ ਹੁਣ ਨਵੇਂ ਗੀਤ ''ਵ੍ਹਾਟਸ ਐਪ'' ਦੇ ਜ਼ਰੀਏ ਦਰਸ਼ਕਾਂ ਨਾਲ ਜੁੜੇਗੀ। ਦਿਲਜੀਤ ਦੋਸਾਂਝ ਅਤੇ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਇਸ ਫਿਲਮ ''ਚ ਸੂਰਜ ਸ਼ਰਮਾ ਮੁੱਖ ਭੂਮਿਕਾ ''ਚ ਹਨ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News