ਦਿਲਜੀਤ ਦੋਸਾਂਝ ਨੇ 'ਡਰੀਮ ਟੂਰ' 'ਤੇ ਸੁਪਰ ਸਿੰਘ ਦਾ ਇਹ ਗੀਤ ਕੀਤਾ ਲਾਂਚ

5/25/2017 4:32:06 PM

ਜਲੰਧਰ— ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਅਤੇ ਅਨੁਰਾਗ ਸਿੰਘ ਅਤੇ ਪਵਨ ਗਿੱਲ ਦੀ ਬ੍ਰੈਟ ਫਿਲਮਸ ਦੇ ਨਿਰਮਾਣ ਵਾਲੀ 'ਸੁਪਰ ਸਿੰਘ' ਫਿਲਮ 'ਚ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਸੋਨਮ ਬਾਜਵਾ ਮੁੱਖ ਕਿਰਦਾਰ 'ਚ ਹਨ। ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਵਿਨਰ ਬਲਾਕਬਸਟਰ ਪੰਜਾਬੀ ਨਿਰਦੇਸ਼ਕ ਅਨੁਰਾਗ ਸਿੰਘ ਨੇ ਕੀਤਾ ਹੈ। ਦਿਲਜੀਤ ਦੋਸਾਂਝ ਦੇ ਡਰੀਮ ਟੂਰ ਨੂੰ ਬੇਮਿਸਾਲ ਰਿਸਪਾਂਸ ਮਿਲ ਰਿਹਾ ਹੈ। ਦਿਲਜੀਤ ਨੇ ਇਹ ਰਿਸਪਾਂਸ ਦੇਖਦੇ ਹੋਏ ਕੈਨੇਡਾ 'ਚ ਸੁਪਰ ਸਿੰਘ ਦੇ ਗੀਤ 'ਕਲੀਆਂ ਕੁਲੀਆਂ' 'ਤੇ ਪ੍ਰਫਾਰਮ ਕੀਤਾ ਅਤੇ ਫਿਲਮ 'ਸੁਪਰ ਸਿੰਘ' ਨੂੰ ਪਰਮੋਟ ਵੀ ਕੀਤਾ।


ਦਿਲਜੀਤ ਦੋਸਾਂਝ ਨੇ ਕਿਹਾ, ''ਡਰੀਮ ਟੂਰ ਨੂੰ ਜਿਸ ਤਰ੍ਹਾਂ ਪ੍ਰਸ਼ੰਸਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਉਹ ਲਾਜਵਾਬ ਹੈ। ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਅਦਾ ਕਰਦਾ ਹਾਂ, ਜਿਸ ਤਰ੍ਹਾਂ ਮੈਨੂੰ ਪਿਆਰ ਦਿੱਤਾ ਹੈ, ਇਸ ਲਈ ਖਾਸ ਤੁਹਾਡੇ ਲਈ 'ਸੁਪਰ ਸਿੰਘ' ਦਾ 'ਕਲੀਆਂ ਕੁਲੀਆਂ' ਗੀਤ ਡਰੀਮ ਟੂਰ 'ਚ ਲਾਂਚ ਕੀਤਾ ਹੈ। ਆਸ ਹੈ ਕਿ ਤੁਸੀਂ ਸਾਰੇ ਇਸ ਗਾਣੇ ਨੂੰ ਵੀ ਓਨਾ ਹੀ ਪਸੰਦ ਕਰੋਗੇ ਅਤੇ ਪਿਆਰ ਦਿਉਂਗੇ। ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਅਤੇ ਅਨੁਰਾਗ ਸਿੰਘ ਅਤੇ ਪਵਨ ਗਿਲ ਦੀ ਬ੍ਰੈਟ ਫਿਲਮਸ ਦੇ ਨਿਰਮਾਣ ਵਾਲੀ 'ਸੁਪਰ ਸਿੰਘ' 16 ਜੂਨ 2017 ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News