11 ਕਿਲੋ ਦੇ Costume 'ਚ ਉੱਡ ਰਿਹਾ ਹੈ 'ਸੁਪਰ ਸਿੰਘ' ਦਾ ਹੀਰੋ

5/26/2017 3:50:06 PM

ਜਲੰਧਰ— ਪੰਜਾਬੀ ਫਿਲਮਾਂ ਦੇ ਸੁਪਰਮਾਸਟਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ 'ਸੁਪਰ ਸਿੰਘ' ਲਈ 11 ਕਿਲੋ ਦਾ ਕਾਸਟਿਊਮ ਪਾਇਆ ਹੈ। ਦਿਲਜੀਤ ਦੋਸਾਂਝ ਇਨ੍ਹੀ ਦਿਨੀਂ ਆਪਣੀ ਅਗਲੀ ਪੰਜਾਬੀ ਫਿਲਮ 'ਸੁਪਰ ਸਿੰਘ' ਨੂੰ ਲੈ ਕੇ ਚਰਚਾ 'ਚ ਹਨ।

PunjabKesari

ਏਕਤਾ ਕਪੂਰ ਦੀ ਬਾਲਾਜੀ, ਅਨੁਰਾਗ ਸਿੰਘ ਅਤੇ ਪਵਨ ਗਿਲ ਦੀ ਬ੍ਰੈਟ ਫਿਲਸਜ਼ ਦੇ ਬੈਨਰ 'ਚ ਤਿਆਰ ਫਿਲਮ 'ਸੁਪਰ ਸਿੰਘ' 'ਚ ਦਿਲਜੀਤ ਦੇ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

PunjabKesari

ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਅਨੁਰਾਗ ਸਿੰਘ ਨੇ ਕੀਤਾ ਹੈ। ਦਿਲਜੀਤ ਨੇ ਬਾਲੀਵੁੱਡ 'ਚ 'ਉੱਡਦਾ ਪੰਜਾਬ' ਅਤੇ 'ਫਿਲੌਰੀ' ਵਰਗੀ ਫਿਲਮਾਂ 'ਚ ਕੰਮ ਕੀਤਾ ਹੈ। ਦਿਲਜੀਤ ਇਸ ਸਮੇਂ ਆਪਣੇ ਕੈਰੀਅਰ ਦੇ ਸਭ ਤੋਂ ਚੰਗੇ ਦੌਰ ਤੋਂ ਗੁਜ਼ਰ ਰਿਹਾ ਹੈ।

PunjabKesari
ਦਿਲਜੀਤ ਪਹਿਲੀ ਵਾਰ ਇੱਕ ਸਰਦਾਰ ਸੁਪਰ ਹੀਰੋ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਹ ਪਹਿਲੀ ਪੰਜਾਬੀ ਸੁਪਰ ਹੀਰੋ ਫਿਲਮ ਹੈ।

PunjabKesari

ਫਿਲਮ ਲਈ ਦਿਲਜੀਤ ਨੇ ਖੂਬ ਮਿਹਨਤ ਕੀਤੀ ਹੈ। ਫਿਲਮ 'ਚ ਜੋ ਸੁਪਰ ਹੀਰੋ ਦਾ ਕਾਸਟਿਊਮ ਹੈ, ਉਹ ਤਕਰੀਬਨ 11 ਕਿਲੋ ਭਾਰ ਦਾ ਹੈ। ਦਿਲਜੀਤ ਨੇ ਆਪਣੀ ਇਸ ਫਿਲਮ ਨੂੰ ਹਾਲੀਵੁੱਡ ਦੇ ਸੁਪਰ ਹੀਰੋ ਦੇ ਲੈਵਲ 'ਤੇ ਬਣਾਇਆ ਹੈ।

PunjabKesari

ਫਿਲਮ ਦੇ ਗ੍ਰਾਫਿਕਸ ਦਾ ਪੂਰਾ ਕੰਮ ਭਾਰਤ 'ਚ ਕੀਤਾ ਗਿਆ ਹੈ। ਸੁਪਰ ਸਿੰਘ ਦੇ ਕਾਸਟਿਊਮ ਨੂੰ ਵੀ ਭਾਰਤ 'ਚ ਹੀ ਬਣਾਇਆ ਗਿਆ ਹੈ। ਇਹ ਫਿਲਮ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News