ਤਸਵੀਰਾਂ ''ਚ ਦੇਖੋ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਅਵੱਲਾ Desi Swag
7/21/2017 1:34:44 PM
ਜਲੰਧਰ— ਸੁਪਰਸਟਾਰ ਦਿਲਜੀਤ ਦੋਸਾਂਝ ਦੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫਿਲਮ 'ਸੁਪਰ ਸਿੰਘ' ਨੇ ਬਾਕਸ ਆਫਿਸ 'ਤੇ ਕਾਫੀ ਚੰਗਾ ਰਿਕਾਰਡ ਕਾਇਮ ਕੀਤਾ ਹੈ।
ਇਸ ਤਸਵੀਰ 'ਚ ਉਨ੍ਹਾਂ ਨਾਲ ਸੋਨਮ ਬਾਜਵਾ ਨੇ ਮੁੱਖ ਕਿਰਦਾਰ 'ਚ ਨਜ਼ਰ ਆਈ ਸੀ। ਉਂਝ ਪਾਲੀਵੁੱਡ ਇੰਡਸਟਰੀ 'ਚ ਪੱਗ ਤਾਂ ਕਈ ਗਾਇਕ ਬੰਨ੍ਹਦੇ ਹਨ ਪਰ ਦਿਲਜੀਤ ਦੀ ਪੱਗ ਦਾ ਹਰੇਕ ਬੰਦਾ ਫੈਨ ਹੈ ਫਿਰ ਭਾਵੇਂ ਉਹ ਪਾਲੀਵੁੱਡ ਇੰਡਸਟਰੀ 'ਚ ਹੋਵੇ ਜਾਂ ਬਾਲੀਵੁੱਡ ਇੰਡਸਟਰੀ 'ਚ।
ਉਨ੍ਹਾਂ ਦਾ ਸਵੈਗ ਬਾਕੀ ਸਟਾਰਜ਼ ਨਾਲੋਂ ਕਾਫੀ ਵੱਖਰਾ ਹੈ। ਜ਼ਿਕਰਯੋਗ ਹੈ ਕਿ ਪਾਲੀਵੁੱਡ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ