ਪੰਜਾਬ ''ਚ ਸ਼ੁਰੂ ਹੋਈ ਦਿਲਜੀਤ ਤੇ ਤਾਪਸੀ ਦੀ ਫਿਲਮ ਦੀ ਸ਼ੂਟਿੰਗ

11/18/2017 8:55:45 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅੱਜਕਲ 'ਜੁੜਵਾ 2' ਦੀ ਸਫਲਤਾ ਤੋਂ ਬਾਅਦ ਪੰਜਾਬ ਪਹੁੰਚੀ ਹੋਈ ਹੈ। ਦੱਸਣਯੋਗ ਹੈ ਕਿ ਤਾਪਸੀ ਪੰਨੂ ਬਾਇਓਪਿਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜੋ ਕਿ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਭਾਰਤੀ ਹਾਕੀ ਖਿਡਾਰੀ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਚ ਟਰਬਨ ਸਵੈਗਰ ਤੇ ਪਾਲੀਵੁੱਡ ਸੁਪਰਸਟਾਰ ਦਿਲਜੀਤ ਦੁਸਾਂਝ ਉਨ੍ਹਾਂ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ 'ਚ ਦਿਲਜੀਤ ਦੇ ਨਾਲ ਅੰਗਦ ਬੇਦੀ ਵੀ ਨਜ਼ਰ ਆਉਣਗੇ। ਇਹੀ ਨਹੀਂ ਇਸ ਫ਼ਿਲਮ 'ਚ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਪ੍ਰਕਾਸ਼ ਝਾ ਵੀ ਕੋਚ ਦੀ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਹਨ। ਇਸ ਬਾਇਓਪਿਕ ਫਿਲਮ 'ਚ ਲਵ ਸਟੋਰੀ ਵੀ ਨਜ਼ਰ ਆਉਣ ਵਾਲੀ ਹੈ, ਜੋ ਕਿ ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ ਦੇ ਆਲੇ-ਦੁਆਲੇ ਘੁੰਮੇਗੀ। ਇਨ੍ਹਾਂ ਦੋਵਾਂ ਨੂੰ ਫਿਲਮ 'ਚ ਹਾਕੀ ਖੇਡਣ ਲਈ ਹਾਕੀ ਦੀ ਵੀ ਪੂਰੀ ਤਿਆਰੀ ਵੀ ਕਰਨੀ ਪੈ ਰਹੀ ਹੈ। ਦੋਵਾਂ ਨੂੰ ਹਾਕੀ ਖਿਡਾਰੀ ਹਾਕੀ ਸਿੱਖਾ ਰਹੇ ਹਨ ਤਾਂ ਜੋ ਫਿਲਮ ਦੀ ਸ਼ੂਟਿੰਗ ਸਮੇਂ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਨਾ ਆਵੇ। ਤਾਪਸੀ ਤੋਂ ਪਹਿਲਾਂ ਇਸ ਫਿਲਮ 'ਚ ਅਦਾਕਾਰਾ ਚਿਤਰਾਂਗਦਾ ਸਿੰਘ ਨੂੰ ਲਿਆ ਗਿਆ ਸੀ।

PunjabKesari
ਦੱਸਣਯੋਗ ਹੈ ਕਿ ਚਿਤਰਾਂਗਦਾ ਸਿੰਘ ਦੇ ਪਤੀ ਜਿਓਤੀ ਰੰਧਾਵਾ ਵੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਨੂੰ ਵੱਡੇ ਪਰਦੇ 'ਤੇ ਦਿਖਾਉਣਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਇਹ ਸੁਪਨਾ ਸ਼ਾਦ ਅਲੀ ਆਪਣੇ ਨਿਰਦੇਸ਼ਨ ਰਾਹੀਂ ਪੂਰਾ ਕਰਨ ਵਾਲੇ ਹਨ। ਬਾਲੀਵੁੱਡ ਹਮੇਸ਼ਾ ਉਸੀ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ ਬਣਾਉਂਦਾ ਹੈ, ਜਿਸ ਨੇ ਜ਼ਿੰਦਗੀ 'ਚ ਕਾਫੀ ਉਤਾਰ-ਝੜਾਅ ਦੇਖੇ ਹੋਣ। 31 ਸਾਲਾਂ ਦੇ ਸੰਦੀਪ ਡਿਪਟੀ ਸੁਪਰਡੈਂਟ ਦੇ ਤੌਰ 'ਤੇ ਹਰਿਆਣੇ ਪੁਲਸ ਨਾਲ ਕੰਮ ਕਰਦੇ ਹਨ। ਸੰਦੀਪ ਪੂਰੀ ਤਰ੍ਹਾਂ ਉਹ ਹਾਕਿ ਖਿਡਾਰੀ ਸੀ ਜੋ ਕਿ ਪੈਨਲਟੀ ਕਾਰਨਰ ਮਾਹਿਰ ਸੀ। ਸੰਦੀਪ ਉਸ ਸਮੇਂ ਚਰਚਾ ਚ ਆਏ ਜਦੋਂ ਉਨ੍ਹਾਂ ਨੇ ਇਕ ਇਹੋ ਜਿਹੀ ਘਟਨਾ ਤੋਂ ਬਾਅਦ ਉਹ ਮੈਦਾਨ 'ਚ ਵਾਪਸੀ ਕੀਤੀ, ਜੋ ਲੋਕਾਂ ਲਈ ਮੁਸ਼ਕਿਲ ਸੀ।

PunjabKesari
ਅਗਸਤ 2006 'ਚ ਰਾਸ਼ਟਰੀ ਟੀਮ ਵਿਚ ਸ਼ਾਮਲ ਹੋਣ ਲਈ ਇਕ ਅਚਾਨਕ ਹੋਈ ਗੋਲੀਬਾਰੀ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ, ਜੋ ਦੋ ਦਿਨਾਂ ਪਿੱਛੋਂ ਜਰਮਨੀ ਵਿਚ ਵਿਸ਼ਵ ਕੱਪ ਲਈ ਰਵਾਨਾ ਹੋ ਗਈ ਸੀ। ਅਗਸਤ 2006 'ਚ ਸੰਦੀਪ ਸਿੰਘ ਨੂੰ ਗਲਤੀ ਨਾਲ ਗੋਲੀ ਲੱਗ ਗਈ ਜਦੋਂ ਉਹ ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਸ਼ਾਮਲ ਹੋਣ ਲਈ ਸ਼ਤਾਬਦੀ ਐਕਸਪ੍ਰੈਸ ਤੋਂ ਸਫ਼ਰ ਕਰ ਰਹੇ ਸੀ। ਦੋ ਦਿਨ ਬਾਅਦ ਜਰਮਨੀ ਨਾਲ ਭਾਰਤ ਦਾ ਮੁਕਾਬਲਾ ਸੀ। ਇਸ ਘਟਨਾ ਤੋਂ ਬਾਅਦ 2 ਸਾਲ ਤੱਕ ਵੀਲ੍ਹ ਚੇਅਰ 'ਤੇ ਰਹੇ ਪਰ ਕਹਿੰਦੇ ਨੇ ਕਿ ਜਦੋਂ ਹੌਸਲਾ ਬੁਲੰਦ ਹੋਵੇ ਤਾਂ ਕੁੱਝ ਵੀ ਹੋ ਸਕਦਾ ਹੈ। ਇਕ ਖਿਡਾਰੀ ਜ਼ਿੰਦਗੀ ਦੀ ਜੰਗ 'ਚ ਜਿੱਤ ਹਾਸਲ ਕਰਦਾ ਹੈ ਤੇ ਲੰਡਨ ਓਲੰਪਿਕਸ 'ਚ ਭਾਰਤ ਦਾ ਨਾਂ ਰੌਸ਼ਨ ਕਰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕੀ ਸ਼ਾਦ ਅਲੀ ਇਸ ਖਿਡਾਰੀ ਦੀ ਜ਼ਿੰਦਗੀ ਦੀ ਅਧਾਰਿਤ ਕਹਾਣੀ ਨੂੰ ਵੱਡੇ ਪਰਦੇ 'ਤੇ ਕਿਸ ਤਰ੍ਹਾਂ ਲੈ ਕੇ ਆਉਂਦੇ ਹਨ। ਪਹਿਲੀ ਵਾਰ ਦਿਲਜੀਤ ਤੇ ਤਾਪਸੀ ਵੀ ਇੱਕਠੇ ਨਜ਼ਰ ਆਉਣ ਵਾਲੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News