Pics : 'ਸੂਰਮਾ' ਦੀ ਰਿਲੀਜ਼ ਤੋਂ ਪਹਿਲਾਂ ਸੰਦੀਪ ਸਿੰਘ ਦੇ ਸ਼ਹਿਰ ਪਹੁੰਚੇ ਦਿਲਜੀਤ ਦੁਸਾਂਝ

7/9/2018 7:19:06 PM

ਜਲੰਧਰ (ਬਿਊਰੋ)— ਅਭਿਨੇਤਾ ਦਿਲਜੀਤ ਦੁਸਾਂਝ ਆਪਣੀ ਅਗਾਮੀ ਬਾਇਓਪਿਕ 'ਸੂਰਮਾ' 'ਚ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨੂੰ ਹੂ-ਬ-ਹੂ ਵੱਡੇ ਪਰਦੇ 'ਤੇ ਉਤਾਰਨ ਲਈ ਦਿਲਜੀਤ ਨੇ ਸਖ਼ਤ ਮਿਹਨਤ ਕੀਤੀ ਹੈ। ਆਪਣੇ ਇਸ ਸਫਰ ਨੂੰ ਯਾਦਗਾਰ ਬਣਾਉਣ ਲਈ ਦਿਲਜੀਤ ਹਾਕੀ ਮਹਾਰਥੀ ਸੰਦੀਪ ਸਿੰਘ ਨਾਲ ਉਨ੍ਹਾਂ ਦੇ ਸ਼ਹਿਰ ਸ਼ਾਹਬਾਦ 'ਚ ਪਹੁੰਚੇ ਹਨ। ਉੱਥੇ ਜਾ ਕੇ ਦਿਲਜੀਤ ਨੇ ਸੰਦੀਪ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਆਸ਼ੀਰਵਾਦ ਲਿਆ।

PunjabKesari
ਇਸ ਦੌਰਾਨ ਦਿਲਜੀਤ ਨੇ ਸੰਦੀਪ ਸਿੰਘ ਨਾਲ ਉਸ ਹਾਕੀ ਗਰਾਊਂਡ ਦਾ ਵੀ ਦੌਰਾ ਕੀਤਾ, ਜਿਥੇ ਅਕਸਰ ਸੰਦੀਪ ਹਾਕੀ ਸਿੱਖਿਆ ਕਰਦੇ ਸਨ ਤੇ ਰੋਜ਼ਾਨਾ ਹਾਕੀ ਦੀ ਪ੍ਰੈਕਟਿਸ ਕਰਦੇ ਸਨ। ਦਿਲਜੀਤ ਦੇ ਇਸ ਦੌਰੇ 'ਚ ਉਸ ਨੂੰ ਸੰਦੀਪ ਦੇ ਪਿਤਾ ਵਲੋਂ ਖਾਸ ਤੋਹਫਾ ਮਿਲਿਆ, ਜੋ ਸੰਦੀਪ ਦੇ ਦਿਲ ਦੇ ਬੇਹੱਦ ਕਰੀਬ ਸੀ। ਦਿਲਜੀਤ ਨੂੰ ਉਹ ਹਾਕੀ ਸਟਿਕ ਤੋਹਫੇ 'ਚ ਮਿਲੀ ਜੋ ਉਸ ਸਮੇਂ ਸੰਦੀਪ ਕੋਲ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ ਸੀ। ਇਸ ਤੋਂ ਬਾਅਦ ਉਹ ਲਕਵੇ ਦਾ ਸ਼ਿਕਾਰ ਹੋ ਗਏ ਪਰ ਇਨ੍ਹਾਂ ਪ੍ਰੇਸ਼ਾਨੀਆਂ 'ਚ ਵੀ ਸੰਦੀਪ ਨੇ ਇਸ ਹਾਕੀ ਸਟਿਕ ਦਾ ਸਾਥ ਨਹੀਂ ਛੱਡਿਆ ਅਤੇ ਹਮੇਸ਼ਾ ਉਸ ਹਾਕੀ ਸਟਿਕ ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ ਸੀ। ਦਿਲਜੀਤ ਨੇ ਸੰਦੀਪ ਦੇ ਪਰਿਵਾਰ ਵਾਲਿਆਂ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''SOORMA 🏑👊💥 RELEASING WORLDWIDE 13th July 😊🙏 #Shahabad Markandha @flicker singh"
''।

PunjabKesari
ਦੱਸਣਯੋਗ ਹੈ ਕਿ 'ਸੂਰਮਾ' ਸੰਦੀਪ ਸਿੰਘ ਦੀ ਹਿੰਮਤ ਨਾਲ ਭਰੀ ਕਹਾਣੀ ਸਾਲ ਦੀਆਂ ਸਭ ਤੋਂ ਪ੍ਰੇਰਣਾਦਾਇਕ ਕਹਾਣੀਆਂ 'ਚੋਂ ਇਕ ਹੈ, ਜੋ ਛੇਤੀ ਹੀ ਵੱਡੇ ਪਰਦੇ 'ਤੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਲਈ ਤਿਆਰ ਹੈ। ਸੰਦੀਪ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ ਡਰੈਗ-ਫਲਿਕਰਸ 'ਚੋਂ ਇਕ ਮੰਨਿਆ ਜਾਂਦਾ ਹੈ, ਜਿਨ੍ਹਾਂ ਦੀ ਸਪੀਡ 145 ਕਿਲੋਮੀਟਰ/ਪ੍ਰਤੀ ਘੰਟਾ ਹੈ ਤੇ ਉਨ੍ਹਾਂ ਦੀ ਇਸ ਸ਼ਾਨਦਾਰ ਸਪੀਡ ਦੇ ਚਲਦਿਆਂ ਉਨ੍ਹਾਂ ਨੂੰ 'ਫਲਿਕਰ ਸਿੰਘ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

PunjabKesari

ਦਿਲਜੀਤ ਦੁਸਾਂਝ ਫਿਲਮ 'ਚ ਸੰਦੀਪ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ ਤੇ ਤਾਪਸੀ ਪਨੂੰ ਤੇ ਅੰਗਦ ਬੇਦੀ ਫਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। 'ਸੂਰਮਾ' ਸੋਨੀ ਪਿਕਚਰਸ ਨੈੱਟਵਰਕ ਪ੍ਰੋਡਕਸ਼ਨਜ਼, ਚਿਤਰਾਂਗਦਾ ਸਿੰਘ ਤੇ ਦੀਪਕ ਸਿੰਘ ਵਲੋਂ ਨਿਰਮਿਤ ਹੈ। ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ 'ਸੂਰਮਾ' 13 ਜੁਲਾਈ, 2018 ਨੂੰ ਨਜ਼ਦੀਕੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesariPunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News