ਦਿਲਜੀਤ ਦੋਸਾਂਝ ਕਹਾਉਂਦੇ ਹਨ ਪਾਲੀਵੁੱਡ ਇੰਡਸਟਰੀ ਦੇ 'ਸੁਪਰ ਸਿੰਘ', ਹਰ ਵਾਰ ਬਣਾਉਂਦੇ ਹਨ ਨਵਾਂ ਰਿਕਾਰਡ

7/11/2018 5:18:21 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਤੇ ਪੰਜਾਬੀ ਮਿਊਜ਼ਿਕ 'ਚ ਉਨ੍ਹਾਂ ਦਾ ਜ਼ਬਰਦਸਤ ਬੋਲਬਾਲਾ ਹੈ। ਉਹ ਨਾ ਸਿਰਫ ਪੰਜਾਬੀ ਸਿਨੇਮਾ ਦੇ ਸੁਪਰਸਟਾਰ ਹਨ, ਬਲਕਿ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੀ ਸੁਪਰਸਟਾਰ ਅਖਵਾਉਂਦੇ ਹਨ।

PunjabKesari

ਉਨ੍ਹਾਂ ਨੇ ਪਹਿਲਾਂ ਸ਼ਾਨਦਾਰ ਗਾਇਕੀ ਨਾਲ ਮਿਊਜ਼ਿਕ ਇੰਡਸਟਰੀ 'ਚ ਆਪਣਾ ਲੋਹਾ ਮਨਵਾਇਆ ਅਤੇ ਫਿਰ ਉਨ੍ਹਾਂ ਨੇ ਪੰਜਾਬੀ ਸਿਨੇਮਾ 'ਚ ਵੀ ਤਹਿਲਕਾ ਮਚਾ ਦਿੱਤਾ। ਉਨ੍ਹਾਂ ਨੂੰ ਲੋਕ ਪਿਆਰ ਨਾਲ ਪਾਲੀਵੁੱਡ ਦੇ 'ਸ਼ਾਹਰੁਖ ਖਾਨ' ਵੀ ਕਹਿੰਦੇ ਹਨ। ਦਿਲਜੀਤ ਦੋਸਾਂਝ ਨੇ 2009 'ਚ ਪੰਜਾਬੀ ਗਾਇਕੀ 'ਚ ਕਦਮ ਰੱਖਿਆ ਸੀ ਅਤੇ ਰੈਪਰ ਯੋ-ਯੋ ਹਨੀ ਸਿੰਘ ਨਾਲ 'ਗੋਲੀਆਂ' ਗੀਤ 'ਚ ਉਨ੍ਹਾਂ ਦੀ ਜੁਗਲਬੰਦੀ ਨੇ ਉਨ੍ਹਾਂ ਨੂੰ ਇੰਟਰਨੈਸ਼ਨਲ ਸਟਾਰ ਬਣਾ ਦਿੱਤਾ।

PunjabKesari

ਇਸ ਤੋਂ ਬਾਅਦ ਉਹ ਹਨੀ ਸਿੰਘ ਨਾਲ ਗੀਤ 'ਪੰਗਾ' 'ਚ ਵੀ ਨਜ਼ਰ ਆਏ, ਜੋ ਸੁਪਰਹਿੱਟ ਰਿਹਾ। ਇਸ ਤੋਂ ਬਾਅਦ ਉਨ੍ਹਾਂ ਦਾ ਦਬਦਬਾ ਹਰ ਦਿਨ ਮਜ਼ਬੂਤ ਹੁੰਦਾ ਗਿਆ। ਐੱਮ. ਟੀ. ਵੀ. ਕੋਕ ਸਟੂਡੀਓ 'ਚ ਉਨ੍ਹਾਂ ਦੀ ਗੁਰਦਾਸ ਮਾਨ ਨਾਲ (ਕੀ ਬਨੂ ਦੁਨੀਆ ਦਾ) ਜੁਗਲਬੰਦੀ ਨੇ ਤਾਂ ਤਹਿਲਕਾ ਹੀ ਮਚਾ ਦਿੱਤਾ। ਇਸ ਗੀਤ ਨੂੰ ਹੁਣ ਤੱਕ 5 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ।

PunjabKesari

ਉਨ੍ਹਾਂ ਦੇ 'ਪਟਿਆਲਾ ਪੈੱਗ' ਗੀਤ ਨੂੰ ਯੂਟਿਊਬ 'ਤੇ 9 ਕਰੋੜ ਵਾਰ ਅਤੇ '5 ਤਾਰਾ' ਨੂੰ ਵੀ ਲਗਭਗ 9 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣਾ ਝੰਡਾ ਗੱਡਣ ਤੋਂ ਬਾਅਦ 2011 'ਚ ਦਿਲਜੀਤ ਨੇ ਪੰਜਾਬੀ ਸਿਨੇਮਾ ਵੱਲ ਕਦਮ ਵਧਾਇਆ।

PunjabKesari
ਜ਼ਿਕਰਯੋਗ ਹੈ ਕਿ 'ਲਾਇੰਸ ਆਫ ਪੰਜਾਬ', 'ਜੱਟ ਐਂਡ ਜੂਲੀਅਟ ਸੀਰੀਜ਼', 'ਜਿੰਨੇ ਮੇਰਾ ਦਿਲ ਲੁੱਟਿਆ', 'ਡਿਸਕੋ ਸਿੰਘ', 'ਸਰਦਾਰ ਜੀ ਸੀਰੀਜ਼', 'ਸਾਡੀ ਲਵ ਸਟੋਰੀ', 'ਪੰਜਾਬ 1984', 'ਅੰਬਰਸਰੀਆ' ਅਤੇ 'ਸੱਜਣ ਸਿੰਘ ਰੰਗਰੂਟ' ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਦਿਲਜੀਤ ਪਾਲੀਵੁੱਡ ਇੰਡਸਟਰੀ ਦੇ 'ਸੁਪਰ ਸਿੰਘ' ਕਹਾਉਂਦੇ ਹਨ।

PunjabKesari
ਪਾਲੀਵੁੱਡ ਤੋਂ ਇਲਾਵਾ ਉਹ ਬਾਲੀਵੁੱਡ 'ਚ ਵੀ ਆਪਣੇ ਬੇਮਿਸਾਲ ਅਭਿਨੈ ਦਾ ਲੋਹਾ ਮੰਨਵਾ ਚੁੱਕੇ ਹਨ। ਦਿਲਜੀਤ ਹੁਣ ਤੱਕ ਬਾਲੀਵੁੱਡ 'ਚ 'ਉੜਤਾ ਪੰਜਾਬ', 'ਫਿਲੌਰੀ', 'ਵੈਲਕਮ ਟੂ ਨਿਊਯਾਰਕ' 'ਚ ਦਿਸ ਚੁੱਕੇ ਹਨ। ਇਸ ਤੋਂ ਬਾਅਦ ਹੁਣ ਉਹ 'ਅਰਜੁਨ ਪਟਿਆਲਾ' ਅਤੇ 'ਸੂਰਮਾ' 'ਚ ਨਜ਼ਰ ਆਉਣਗੇ। ਇਨ੍ਹਾਂ 'ਤੋਂ ਇਕ ਫਿਲਮ 'ਸੂਰਮਾ' ਤਾਂ ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ। ਫਿਲਮਾਂ ਤੋਂ ਇਲਾਵਾ ਉਹ ਰਿਐਲਿਟੀ ਸ਼ੋਅ 'ਰਾਈਜ਼ਿੰਗ ਸਟਾਰ' 'ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News