ਮੈਡਮ ਤੁਸਾਦ ''ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

7/14/2018 5:11:31 PM

ਜਲੰਧਰ(ਬਿਊਰੋ)— 'ਉੜਤਾ ਪੰਜਾਬ', 'ਫਿਲੌਰੀ', 'ਵੈਲਕਮ ਟੂ ਨਿਊਯਾਰਕ', 'ਡਿਸਕੋ ਸਿੰਘ', 'ਸੁਪਰ ਸਿੰਘ'  ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਤੇ ਬਾਲੀਵੁੱਡ 'ਚ ਬੇਮਿਸਾਲ ਅਭਿਨੈ ਦਾ ਲੋਹਾ ਮੰਨਵਾ ਚੁੱਕੇ ਦਿਲਜੀਤ ਦੋਸਾਂਝ ਦਾ ਪੁਤਲਾ ਮੈਡਮ ਤੁਸਾਦ 'ਚ ਲੱਗੇਗਾ। ਇਸ ਗੱਲ ਦੀ ਜਾਣਕਾਰੀ 'ਮੈਡਮ ਤੁਸਾਦ' ਨੇ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ। ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਪੰਜਾਬ ਦਾ ਪੁੱਤਰ''। ਦੱਸ ਦੇਈਏ ਕਿ ਇਹ ਪਾਲੀਵੁੱਡ ਇੰਡਸਟਰੀ ਲਈ ਕਾਫੀ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਕਲਾਕਾਰ ਅਦਾਕਾਰੀ ਦੇ ਖੇਤਰ 'ਚ ਅੱਗੇ ਵਧ ਰਹੇ ਹਨ। ਉਨ੍ਹਾਂ ਨੇ 'ਲਾਇੰਸ ਆਫ ਪੰਜਾਬ', 'ਜੱਟ ਐਂਡ ਜੂਲੀਅਟ ਸੀਰੀਜ਼', 'ਜਿੰਨੇ ਮੇਰਾ ਦਿਲ ਲੁੱਟਿਆ', 'ਸਰਦਾਰ-ਜੀ ਸੀਰੀਜ਼', 'ਸਾਡੀ ਲਵ ਸਟੋਰੀ', 'ਪੰਜਾਬ 1984', 'ਅੰਬਰਸਰੀਆ' ਅਤੇ 'ਸੱਜਣ ਸਿੰਘ ਰੰਗਰੂਟ' ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਪਾਲੀਵੁੱਡ 'ਚ ਕਾਫੀ ਪ੍ਰਸਿੱਧੀ ਖੱਟੀ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਦੀ 'ਸੂਰਮਾ' ਫਿਲਮ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਦਿਲਜੀਤ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਭੂਮਿਕਾ 'ਚ ਨਜ਼ਰ ਆਏ। ਇਸ ਫਿਲਮ 'ਚ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸਫਰ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਹੈ। ਦਿਲਜੀਤ ਦੋਸਾਂਝ ਤੋਂ ਇਲਾਵਾ ਇਸ ਫਿਲਮ 'ਚ ਤਾਪਸੀ ਪਨੂੰ ਤੇ ਅੰਗਦ ਬੇਦੀ ਮੁੱਖ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News