ਦਿਲਜੀਤ ਦੋਸਾਂਝ ਦੇ ਹੱਥ ਲੱਗੀ ਧਰਮਾ ਪ੍ਰੋਡਕਸ਼ਨ ਦੀ ਫਿਲਮ, ਖਿਲਾੜੀ ਕੁਮਾਰ ਨਾਲ ਪਾਉਣਗੇ ਧਮਾਲਾਂ

7/16/2018 5:25:17 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਜੋੜੀ ਜਲਦ ਕਰਨ ਜੌਹਰ ਦੇ ਬੈਨਰ ਹੇਠਾਂ ਬਣਨ ਵਾਲੀ ਇਕ ਫਿਲਮ 'ਚ ਨਜ਼ਰ ਆਵੇਗੀ। ਫਿਲਮ ਦਾ ਟਾਈਟਲ ਹਾਲੇ ਤੱਕ ਤੈਅ ਨਹੀਂ ਹੋਇਆ ਹੈ ਪਰ ਅਕਸ਼ੈ ਨੂੰ ਫਿਲਮ ਦੀ ਕਹਾਣੀ ਪਸੰਦ ਆਈ ਹੈ। ਫਿਲਮ 'ਚ ਉਹ ਕਰੀਨਾ ਕਪੂਰ ਦੇ ਪਤੀ ਦੀ ਭੂਮਿਕਾ ਨਜ਼ਰ ਆਉਣਗੇ।

PunjabKesari

ਅਕਸ਼ੈ-ਕਰੀਨਾ ਤੋਂ ਇਲਾਵਾ ਇਸ ਫਿਲਮ 'ਚ ਇਕ ਹੋਰ ਜੋੜੀ ਹੋਵੇਗੀ— ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਦੀ। ਰਾਜ ਮਹਿਤਾ ਦੇ ਨਿਰਦੇਸ਼ਨ 'ਚ ਬਣਨ ਵਾਲੀ ਇਸ ਫਿਲਮ ਦੀ ਕਹਾਣੀ 2 ਕੱਪਲਜ਼ ਦੇ ਰਿਸ਼ਤਿਆਂ 'ਤੇ ਆਧਾਰਿਤ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰੀਨਾ, ਅਕਸ਼ੈ ਦੀਆਂ 'ਰਾਊਡੀ ਰਾਠੌਰ' ਅਤੇ 'ਗੱਬਰ ਇਜ਼ ਬੈਕ' 'ਚ ਕੈਮਿਓ ਕਰ ਚੁੱਕੀ ਹੈ ਪਰ ਬਤੌਰ ਅਭਿਨੇਤਰੀ 9 ਸਾਲ ਬਾਅਦ ਅਕਸ਼ੈ ਨਾਲ ਇਹ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੋਵੇਗੀ।

PunjabKesari

ਆਖਰੀ ਵਾਰ ਦੋਹਾਂ ਨੇ 'ਕੰਬਖਤ ਇਸ਼ਕ' 'ਚ ਇਕੱਠੇ ਦੇਖਿਆ ਗਿਆ ਸੀ। 'ਵੀਰੇ ਦੀ ਵੈਡਿੰਗ' 'ਚ ਗਲੈਮਰਸ ਰੋਲ ਨਾਲ ਕਮਬੈਕ ਕਰ ਚੁੱਕੀ ਕਰੀਨਾ ਇਸ ਫਿਲਮ 'ਚ ਮਾਂ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਫਿਲਮ ਇਕ ਅਜਿਹੀ ਵਿਆਹੀ ਜੋੜੀ ਦੀ ਕਹਾਣੀ ਹੋਵੇਗੀ, ਜੋ ਫੈਮਿਲੀ ਪਲਾਨਿੰਗ ਦਾ ਸੁਪਨਾ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਦਿਲਜੀਤ ਦੀ ਇਸ ਸ਼ੁੱਕਰਵਾਰ 'ਸੂਰਮਾ' ਫਿਲਮ ਰਿਲੀਜ਼ ਹੋਈ ਹੈ, ਜੋ 'ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News