ਰਾਜਸਥਾਨ ''ਚ ਦਿਲਜੀਤ ਦੋਸਾਂਝ ਨੇ ਕੀਤੀ ਫੁੱਲ-ਆਨ ਮਸਤੀ, ਵੀਡੀਓਜ਼ ਵਾਇਰਲ

Thursday, November 1, 2018 2:24 PM
ਰਾਜਸਥਾਨ ''ਚ ਦਿਲਜੀਤ ਦੋਸਾਂਝ ਨੇ ਕੀਤੀ ਫੁੱਲ-ਆਨ ਮਸਤੀ, ਵੀਡੀਓਜ਼ ਵਾਇਰਲ

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜਕਲ ਨੀਰੂ ਬਾਜਵਾ ਨਾਲ ਆਪਣੀ ਅਗਲੀ ਫਿਲਮ 'ਸ਼ੜਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਹੋ ਰਹੀ ਹੈ।

 
 
 
 
 
 
 
 
 
 
 
 
 
 

#PuttJattDa 🔊🔊 OH HO... 😊🙏🏽 Thx Guys..Song nu Ena PYAR DEN LAI.. Jaipur Tan Lucky Ho Geya Sade Lai..GANA HIT HO geya ethey aa Ke..😊 #ViralSONG

A post shared by Diljit Dosanjh P J D (@diljitdosanjh) on Oct 31, 2018 at 5:13am PDT

ਇਸ ਦੌਰਾਨ ਉਹ ਫਿਲਮ ਦੇ ਨਿਰਮਾਤਾ ਪਵਨ ਗਿੱਲ ਤੇ ਰੁਬੀਨਾ ਬਾਜਵਾ ਨਾਲ ਮਿਲ ਕੇ ਖੂਬ ਮਸਤੀ ਕਰ ਰਹੇ ਹਨ। ਇਸ ਮਸਤੀ ਦੀ ਪੂਰੀ ਅਪਡੇਟ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓਜ਼ ਸਾਂਝੀਆਂ ਕਰ ਕੇ ਦੇ ਰਹੇ ਹਨ।

 
 
 
 
 
 
 
 
 
 
 
 
 
 

#PJD .. AAKHI NA TU PUTT JATT DA ... OH HO... 🔊🔊 #ViralSONG

A post shared by Diljit Dosanjh P J D (@diljitdosanjh) on Oct 29, 2018 at 11:16pm PDT

ਇਨ੍ਹਾਂ ਵੀਡੀਓਜ਼ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿਲਜੀਤ, ਪਵਨ ਗਿੱਲ ਨਾਲ ਮਿਲ ਕੇ 'ਪੁੱਤ ਜੱਟ ਦਾ' ਗੀਤ 'ਤੇ ਧੁੰਮਾ ਪਾ ਰਹੇ ਹਨ। ਦਿਲਜੀਤ ਦੀਆਂ ਇਨ੍ਹਾਂ ਵੀਡੀਓਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 

Aakhi Na Tu PUTT JATT DA .. OH HO... 🔊🔊 #ViralSong With SOCIAL MEDIA SENSATION @thepawangill

A post shared by Diljit Dosanjh P J D (@diljitdosanjh) on Oct 29, 2018 at 10:19pm PDT

ਦੱਸ ਦੇਈਏ ਕਿ 24 ਮਈ 2019 ਨੂੰ ਰਿਲੀਜ਼ ਹੋਣ ਜਾ ਰਹੀ 'ਸ਼ੜਾ' ਫਿਲਮ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣ ਰਹੀ ਹੈ, ਜੋ ਕਿ ਇਕ ਕਾਮੇਡੀ-ਡਰਾਮਾ ਹੋਵੇਗੀ।

 
 
 
 
 
 
 
 
 
 
 
 
 
 

#PJD OH HO.... AYE HAYE....🔊🔊 Kam Vadh Da Ja Riha... #ViralSong @thepawangill @rubina.bajwa @kang_gurpartap @kohliteji 🚀

A post shared by Diljit Dosanjh P J D (@diljitdosanjh) on Oct 29, 2018 at 4:18am PDT

ਜ਼ਿਕਰਯੋਗ ਹੈ ਕਿ ਦਿਲਜੀਤ ਦੇ ਹਾਲ ਹੀ 'ਚ ਰਿਲੀਜ਼ ਹੋਏ 'ਪੁੱਤ ਜੱਟ ਦਾ' ਗੀਤ ਨੂੰ ਸਰੋਤਿਆਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ ਯੂਟਿਊਬ 'ਤੇ10,433,829 ਵਿਊਜ਼ ਮਿਲ ਚੁੱਕੇ ਹਨ।


About The Author

Chanda

Chanda is content editor at Punjab Kesari