ਕੈਨੇਡਾ ਦੇ ਰੱਖਿਆ ਮੰਤਰੀ ਨਾਲ ਹੋਈ ਸੁਪਰ ਸਿੰਘ ਦਿਲਜੀਤ ਦੁਸਾਂਝ ਦੀ ਮੁਲਾਕਾਤ (ਦੇਖੋ ਤਸਵੀਰਾਂ)

4/22/2017 10:18:23 PM

ਜਲੰਧਰ— ਭਾਰਤ ਦੌਰੇ ''ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੰਜਾਬ ਦੇ ਸੁਪਰਸਟਾਰ ਦਿਲਜੀਤ ਦੁਸਾਂਝ ਨਾਲ ਮੁਲਾਕਾਤ ਕੀਤੀ। ਇਸ ਦੀ ਇਕ ਵੀਡੀਓ ਤੇ ਕੁਝ ਤਸਵੀਰਾਂ ਦਿਲਜੀਤ ਨੇ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਹਨ।
ਦਿਲਜੀਤ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ''ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਕ ਬਹੁਤ ਹੀ ਕਮਾਲ ਦੀ ਗੱਲ ਕਹੀ। ਬਹੁਤ ਵਧੀਆ ਲੱਗਦਾ ਹੈ ਜਦੋਂ ਆਪਣੀ ਸਖਤ ਮਿਹਨਤ ਦਾ ਫਲ ਮਿਲਦਾ ਹੈ ਪਰ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੀ ਸੁਸਾਇਟੀ ਨੂੰ ਬਦਲੇ ''ਚ ਕੀ ਦਿੰਦੇ ਹੋ।''
Click On The Link To See Video-
https://www.facebook.com/DiljitDosanjh/videos/1696549833704933/
ਤਸਵੀਰਾਂ ''ਚ ਹਰਜੀਤ ਸਿੰਘ ਸੱਜਣ ਦਿਲਜੀਤ ਦੇ ਸ਼ੋਅ ''ਰਾਈਜ਼ਿੰਗ ਸਟਾਰ'' ਦੇ ਸੈੱਟ ''ਤੇ ਨਜ਼ਰ ਆ ਰਹੇ ਹਨ। ਨਾਲ ਹੀ ਉਹ ਦਿਲਜੀਤ ਦੀ ਫਿਲਮ ''ਸੁਪਰ ਸਿੰਘ'' ਦੇ ਪੋਸਟਰ ਨਾਲ ਖੜ੍ਹੇ ਵੀ ਨਜ਼ਰ ਆ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News