ਦਿਲਜੀਤ ਤੇ ਲਿਲੀ ਨੇ ਪੰਜਾਬ ਨਾਲ ਜੁੜੀਆਂ ਜੜ੍ਹਾਂ ਨੂੰ ਹਾਸਰਸ ਅੰਦਾਜ਼ 'ਚ ਕੀਤਾ ਪੇਸ਼

Monday, April 8, 2019 9:25 AM
ਦਿਲਜੀਤ ਤੇ ਲਿਲੀ ਨੇ ਪੰਜਾਬ ਨਾਲ ਜੁੜੀਆਂ ਜੜ੍ਹਾਂ ਨੂੰ ਹਾਸਰਸ ਅੰਦਾਜ਼ 'ਚ ਕੀਤਾ ਪੇਸ਼

ਮੁੰਬਈ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਯੂਟਿਊਬ ਸਟਾਰ ਲਿਲੀ ਸਿੰਘ ਨਾਲ ਕਾਮੇਡੀ ਵੀਡੀਓ ਰਾਹੀਂ ਆਪਣੀਆਂ ਪੰਜਾਬ ਨਾਲ ਜੁੜੀਆਂ ਜੜ੍ਹਾਂ ਨੂੰ ਹਾਸਰਸ ਅੰਦਾਜ਼ 'ਚ ਪੇਸ਼ ਕੀਤਾ ਹੈ। 'ਸੁਪਰਵੂਮੈਨ' ਦੇ ਨਾਂ ਨਾਲ ਮਸ਼ਹੂਰ ਲਿਲੀ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ। ਵੀਡੀਓ ਰਾਹੀਂ ਦੋਵਾਂ ਨੇ ਦਰਸਾਇਆ ਹੈ ਕਿ ਜਦੋਂ ਦੋ ਪੰਜਾਬੀ, ਪੰਜਾਬ ਤੋਂ ਬਾਹਰ ਇਕ-ਦੂਜੇ ਨੂੰ ਮਿਲਦੇ ਹਨ ਤਾਂ ਕਿਵੇਂ ਪੇਸ਼ ਆਉਂਦੇ ਹਨ। ਲਿਲੀ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਮੈਂ ਤੇ ਦਿਲਜੀਤ ਨੇ ਕੋਈ ਅਦਾਕਾਰੀ ਨਹੀਂ ਕੀਤੀ ਸਗੋਂ ਸੁਭਾਵਕ ਤੌਰ 'ਤੇ ਹੀ ਇਹ ਵੀਡੀਓ ਬਣ ਗਈ ਕਿਉਂਕਿ ਅਸਲ 'ਚ ਵੀ ਪੰਜਾਬੀ ਇਸੇ ਤਰ੍ਹਾਂ ਇਕ-ਦੂਜੇ ਨਾਲ ਮਿਲਦੇ ਹਨ।
 

 
 
 
 
 
 
 
 
 
 
 
 
 
 

When you meet someone from the motherland 😂😂 this is DEF how Punjabis greet each other, complete with a 5 minute long hand holding session and family tree check in. To be honest, @diljitdosanjh and I aren’t even acting... someone was just rolling when we met up. 🙏🏽😂

A post shared by Lilly Singh (@iisuperwomanii) on Apr 4, 2019 at 7:55pm PDT

ਵੀਡੀਓ ਨੂੰ ਭਾਰਤੀ ਫਿਲਮ ਸਨਅਤ ਦੇ ਸਿਤਾਰਿਆਂ ਤੇ ਟੈਲੀ ਸਟਾਰਾਂ ਨੇ ਵੀ ਪਸੰਦ ਤੇ ਸ਼ੇਅਰ ਕੀਤਾ ਹੈ। ਦਿਲਜੀਤ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ 'ਟੋਰਾਂਟੋ ਦੀ ਲਿਲੀ ਤੇ ਦੋਸਾਂਝਾਂਵਾਲਾ'। ਲਿਲੀ ਭਾਰਤ 'ਚ ਹੋਏ ਯੂਟਿਊਬ ਫੈਨ ਫੈਸਟ 'ਚ ਹਿੱਸਾ ਲੈਣ ਲਈ ਮੁੰਬਈ ਆਈ ਸੀ।

 

 
 
 
 
 
 
 
 
 
 
 
 
 
 

Toronto Di Lilly Te DosanjhanWala 😎 When Two Punjabis meet 🤗🤩 @iisuperwomanii @humblethepoet

A post shared by Diljit Dosanjh (@diljitdosanjh) on Apr 4, 2019 at 8:43pm PDT


Edited By

Sunita

Sunita is news editor at Jagbani

Read More