'ਮੈਨੂੰ ਦੇਸ਼ ਨਾਲ ਪਿਆਰ ਹੈ' : ਦਿਲਜੀਤ ਦੋਸਾਂਝ

9/11/2019 1:14:05 PM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਮਰੀਕਾ 'ਚ ਇਕ ਪ੍ਰੋਗਰਾਮ ਕਰਨ ਵਾਲੇ ਸਨ। ਇਸ ਪ੍ਰੋਗਰਾਮ 'ਤੇ 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਨੇ ਇਤਰਾਜ ਜਤਾਇਆ ਹੈ। 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਨੇ ਵਿਦੇਸ਼ ਮੰਤਰਾਲੇ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਦਿਲਜੀਤ ਦੋਸਾਂਝ ਦਾ ਪ੍ਰੋਗਰਾਮ ਕੈਂਸਲ ਕਰਵਾਉਣ ਦੀ ਮੰਗ ਕੀਤੀ ਹੈ।

PunjabKesari

ਕਿਹੜੀ ਗੱਲ 'ਤੇ ਇਤਰਾਜ਼, ਕਿਉਂ ਕੀਤੀ ਮੰਗ?
'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਵਲੋਂ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ ਮੁਤਾਬਕ, ਅਮਰੀਕਾ 'ਚ ਇਕ ਪ੍ਰੋਗਰਾਮ ਹੋਣ ਵਾਲਾ ਹੈ। ਪ੍ਰੋਗਰਾਮ ਲਈ ਦਿਲਜੀਤ ਦੋਸਾਂਝ ਨੇ ਪਾਕਿਸਤਾਨ ਦੇ ਰੇਹਾਨ ਸਿੱਦੀਕੀ ਦਾ ਸੱਦਾ ਸਵੀਕਾਰ ਕਰ ਲਿਆ ਹੈ। ਪ੍ਰੋਗਰਾਮ ਇਸੇ ਮਹੀਨੇ 21 ਸਤੰਬਰ ਨੂੰ ਹੋਣ ਵਾਲਾ ਹੈ। ਚਿੱਠੀ ਮੁਤਾਬਕ, ਦਿਲਜੀਤ ਇਕ ਸ਼ਾਨਦਾਰ ਗਾਇਕ ਹੈ ਪਰ ਰੇਹਾਨ ਸਿੱਦੀਕੀ ਨੇ ਉਨ੍ਹਾਂ ਨੂੰ ਬਹਿਕਾਇਆ ਹੈ। ਦਿਲਜੀਤ ਦੋਸਾਂਝ ਜੇਕਰ ਇਸ ਪ੍ਰੋਗਰਾਮ 'ਚ ਪਰਫਾਰਮ ਕਰਦੇ ਹਨ ਤਾਂ ਇਹ ਦੋਵਾਂ ਦੇਸ਼ਾਂ (ਭਾਰਤ-ਪਾਕਿਸਤਾਨ) ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਗਲਤ ਅਸਰ ਪਾਵੇਗਾ। 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਨੇ ਕਿਹਾ ਅਸੀਂ ਬੇਨਤੀ ਕਰਦੇ ਹਾਂ ਕਿ ਦਿਲਜੀਤ ਦੋਸਾਂਝ ਨੂੰ ਅਮਰੀਕਾ 'ਚ ਪਰਫਾਰਮ ਕਰਨ ਲਈ ਦਿੱਤਾ ਗਿਆ ਵੀਜਾ ਕੈਂਸਲ ਕਰ ਦਿੱਤਾ ਜਾਵੇ।

PunjabKesari

ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਕਿਹਾ, 'ਮੈਨੂੰ ਦੇਸ਼ ਨਾਲ ਪਿਆਰ ਹੈ'
ਦੱਸਣਯੋਗ ਹੈ ਕਿ ਇਸ ਮੁੱਦੇ ਨੂੰ ਭਖਦਾ ਦੇਖ ਦਿਲਜੀਤ ਦੋਸਾਂਝ ਨੇ ਸਮਝਦਾਰੀ ਵਰਤਦੇ ਹੋਏ ਇਸ ਸ਼ੋਅ ਨੂੰ ਪੋਸਟਪੋਨ ਕਰ ਦਿੱਤਾ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਇਸ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਮੈਨੂੰ ਦੇਸ਼ ਨਾਲ ਪਿਆਰ ਹੈ''।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News