ਦਮਦਾਰ ਗਾਇਕੀ ਤੇ ਅਦਾਕਾਰੀ ਦੀ ਬਦੌਲਤ ਬੁਲੰਦੀਆਂ ਦੀਆਂ ਸ਼ਿਖਰਾਂ ''ਤੇ ਹਨ ਦਿਲਜੀਤ ਦੋਸਾਂਝ

Sunday, January 6, 2019 10:49 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਤੇ ਸ਼ਾਨਦਾਰ ਅਭਿਨੈ ਨਾਲ ਖਾਸ ਪਛਾਣ ਬਣਾਉਣ ਵਾਲਾ ਦਿਲਜੀਤ ਦੋਸਾਂਝ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 6 ਜਨਵਰੀ 1984 ਨੂੰ ਦੋਸਾਂਝ ਕਲਾਂ ਜਲੰਧਰ ਵਿਖੇ ਹੋਇਆ ਸੀ। ਦਿਲਜੀਤ ਦੋਸਾਂਝ ਦਾ ਨਾਂ ਉਨ੍ਹਾਂ ਗਾਇਕਾਂ 'ਚ ਲਿਆ ਜਾਂਦਾ ਹੈ ਜੋ ਅੱਜ ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ 'ਤੇ ਰਾਜ਼ ਕਰ ਰਹੇ ਹਨ। ਦਿਲਜੀਤ ਦੇ ਪਿਤਾ ਦਾ ਨਾਂ ਬਲਬੀਰ ਦੋਸਾਂਝ ਹੈ, ਜੋ ਕੀ  ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ।

PunjabKesari

ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਸ਼੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਸਕੂਲ 'ਚ ਪੜ੍ਹਾਈ ਕਰਦੇ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ। ਸਕੂਲ ਦੌਰਾਨ ਹੀ ਉਨ੍ਹਾਂ ਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।
PunjabKesari
ਦੱਸ ਦਈਏ ਕਿ ਦਿਲਜੀਤ ਦੌਸਾਂਝ ਦਾ ਹਰ ਇਕ ਅੰਦਾਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਦਿਲਜੀਤ ਨੇ ਸਾਲ 2000 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਐੜਾ' ਨਾਲ ਗਾਇਕੀ ਸ਼ੁਰੂਆਤ ਕੀਤੀ ਸੀ।

PunjabKesari

ਇਸ ਤੋਂ ਬਾਅਦ ਉਨ੍ਹਾਂ ਦੀ 'ਦਿਲ' ਐਲਬਮ ਲਾਂਚ ਕੀਤੀ ਗਈ, ਜਿਸ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਦਿਲਜੀਤ ਕਾਮਯਾਬ ਰਹੇ। ਇਸ ਐਲਬਮ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਦਿਲਜੀਤ ਨੇ ਗਾਇਕੀ ਦੇ ਨਾਲ-ਨਾਲ ਅਭਿਨੈ ਦੇ ਖੇਤਰ 'ਚ ਵੀ ਆਪਣੀ ਇਕ ਵੱਖਰੀ ਹੀ ਪਛਾਣ ਬਣਾਈ ਹੈ।

PunjabKesari

ਦਿਲਜੀਤ ਦੋਸਾਂਝ ਨੇ ਹੁਣ ਤੱਕ 'ਮੇਲ ਕਰਾਦੇ ਰੱਬਾ', 'ਦਿ ਲੋਇਨ ਆਫ ਪੰਜਾਬ', 'ਧਰਤੀ', 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੁਲੀਅਟ', 'ਸਾਡੀ ਲਵ ਸਟੋਰੀ', 'ਜੱਟ ਐਂਡ ਜੁਲੀਅਟ 2', 'ਡਿਸਕੋ ਡਾਂਸ', 'ਪੰਜਾਬ 1984', 'ਸੱਜਣ ਸਿੰਘ ਰੰਗਰੂਟ', 'ਸੁਪਰ ਸਿੰਘ', 'ਅੰਬਰਸਰੀਆ', 'ਸਰਦਾਰ ਜੀ' ਵਰਗੀਆਂ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ।

PunjabKesari

ਸਾਲ 2016 'ਚ 'ਉੜਤਾ ਪੰਜਾਬ' ਨਾਲ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕੀਤੀ। ਇਸ ਤੋਂ ਬਾਅਦ 'ਫਿਲੌਰੀ' ਤੇ 'ਵੈਲਕਮ ਟੂ ਨਿਊਯਾਰਕ' ਫਿਲਮਾਂ 'ਚ ਕੰਮ ਕੀਤਾ।

PunjabKesari
ਦਿਲਜੀਤ ਦੋਸਾਂਝ ਨੇ ਆਪਣੀ ਗਇਕੀ ਦੌਰਾਨ ਹੁਣ ਤੱਕ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ 'ਚੋਂ 'ਚੌਕਲੇਟ', 'ਹੈੱਪੀਬਰਥਡੇ', 'ਦਿਲ ਸਾਡੇ ਨਾਲ ਲਾਲਾ', 'ਲੱਕ 28 ਕੁੜੀ ਦਾ', 'ਬਿਊਟੀਫੁੱਲ ਬਿਲੋ', 'ਸਵੀਟੂ', 'ਬਾਕੀ ਤਾਂ ਬਚਾ ਹੋ ਗਿਆ', 'ਸੂਰਮਾ', 'ਪਟਿਆਲਾ ਪੈੱਗ' ਤੇ 'ਪਰੋਪਰ ਪਟੋਲਾ' ਆਦਿ ਹਨ, ਜੋ ਕਿ ਅੱਜ ਵੀ ਦਰਸ਼ਕਾਂ ਦੀ ਜ਼ੁਬਾਨਾਂ 'ਤੇ ਸੁਣਨ ਨੂੰ ਮਿਲਦੇ ਹਨ।

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More