ਕਿਮ ਕਾਰਦਸ਼ੀਆਂ ਦੀ ਭੈਣ ਕਾਇਲੀ ਜੈਨਰ ਦੇ ਮੁਰੀਦ ਹੋਏ ਦਿਲਜੀਤ ਦੁਸਾਂਝ (ਦੇਖੋ ਤਸਵੀਰਾਂ)

Thursday, May 18, 2017 7:21 PM
ਜਲੰਧਰ— ਲੱਗਦਾ ਹੈ ਕਿ ਦਿਲਜੀਤ ਦੁਸਾਂਝ ਹਾਲੀਵੁੱਡ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਦੀ ਭੈਣ ਕਾਇਲੀ ਜੈਨਰ ਦੇ ਮੁਰੀਦ ਹੋ ਗਏ ਹਨ। ਦਿਲਜੀਤ ਨੇ ਹਾਲ ਹੀ ''ਚ ਕਿਮ ਕਾਰਦਸ਼ੀਆਂ ਦੀ ਇੰਸਟਾਗ੍ਰਾਮ ਲਾਈਵ ਵੀਡੀਓ ''ਤੇ ਕੁਮੈਂਟ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਕਾਇਲੀ ਬਾਰੇ ਪੁੱਛਿਆ।
ਦਿਲਜੀਤ ਨੇ ਪਹਿਲਾਂ ਕੁਮੈਂਟ ਕੀਤਾ, ''ਓ ਕੀ ਹਾਲ ਆ''। ਇਸ ਤੋਂ ਬਾਅਦ ਦਿਲਜੀਤ ਨੇ ਲਿਖਿਆ, ''ਕਾਇਲੀ ਕਿੱਥੇ ਆ?'' ਇਸ ਤੋਂ ਬਾਅਦ ਮੁੜ ਦਿਲਜੀਤ ਨੇ ਕੁਮੈਂਟ ਕੀਤਾ, ''ਕਾਇਲੀ?''
ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦਿਲਜੀਤ ਨੇ ਕਾਇਲੀ ਦਾ ਨਾਂ ਲੈ ਕੇ ਆਪਣੀ ਪਸੰਦ ਦੱਸੀ ਹੋਵੇ। ਇਸ ਤੋਂ ਪਹਿਲਾਂ ਵੀ ਜਦੋਂ ਦਿਲਜੀਤ ਦਾ ਗੀਤ ''ਡੂ ਯੂ ਨੌ'' ਰਿਲੀਜ਼ ਹੋਇਆ ਸੀ, ਉਦੋਂ ਵੀ ਦਿਲਜੀਤ ਨੇ ਟਵੀਟ ਕੀਤਾ ਸੀ, ''ਕਾਇਲੀ ਜੈਨਰ ਕਿੱਥੇ ਆ ਨੀਂ ਕੁੜੀਏ... ਆ ਜਾ ਵੀਡੀਓ ਕਰਨਾ ਇਕ।''
ਫਿਰ ਜਦੋਂ ਗੀਤ ਰਿਲੀਜ਼ ਹੋ ਗਿਆ, ਉਦੋਂ ਦਿਲਜੀਤ ਨੇ ਲਿਖਿਆ, ''ਕਾਇਲੀ ਜੈਨਰ ਡੂ ਯੂ ਨੌ''। ਇਸ ਤੋਂ ਇਲਾਵਾ ਵੀ ਦਿਲਜੀਤ ਨੇ ਕਈ ਕੁਮੈਂਟ ਤੇ ਟਵੀਟ ਕੀਤੇ ਹਨ, ਜਿਨ੍ਹਾਂ ਨੂੰ ਤੁਸੀਂ ਇਥੇ ਤਸਵੀਰਾਂ ''ਚ ਦੇਖ ਸਕਦੇ ਹੋ।