4 ਸਾਲਾਂ ਬਾਅਦ ਸਿਨੇਮਾਘਰਾਂ ''ਚ ਧੁੰਮਾਂ ਪਾਉਣ ਲਈ ਤਿਆਰ ਦਿਲਜੀਤ-ਨੀਰੂ

Saturday, June 8, 2019 3:27 PM

ਜਲੰਧਰ (ਬਿਊਰੋ)— ਪਾਲੀਵੁੱਡ ਸਟਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਇਕ ਵਾਰ ਫਿਰ ਧਮਾਲ ਪਾਉਣ ਵਾਲੀ ਹੈ। ਦੋਵੇਂ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਛੜਾ' ਨਾਲ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਵਾਲੇ ਹਨ। ਇਹ ਜੋੜੀ ਇਸ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ

PunjabKesari
ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਸਭ ਤੋਂ ਸਾਲ 2011 'ਚ ਆਈ ਪੰਜਾਬੀ ਫਿਲਮ 'ਜਿੰਨੇ ਮੇਰਾ ਦਿਲ ਲੁੱਟਿਆ' 'ਚ ਨਜ਼ਰ ਆਈ ਸੀ। ਇਹ ਫਿਲਮ ਕਾਫੀ ਹਿੱਟ ਹੋਈ ਪਰ ਦਿਲਜੀਤ ਤੇ ਨੀਰੂ ਦੀ ਜੋੜੀ ਨੂੰ ਪਛਾਣ ਸਾਲ 2012 'ਚ ਆਈ ਅਨੁਰਾਗ ਸਿੰਘ ਵਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ 'ਜੱਟ ਐਂਡ ਜੁਲੀਅਟ' ਤੋਂ ਮਿਲੀ। ਦਰਸ਼ਕਾਂ ਨੇ ਇਸ ਫਿਲਮ 'ਚ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਸੀ। 'ਜੱਟ ਐਂਡ ਜੁਲੀਅਟ' ਦੀ ਕਾਮਯਾਬੀ ਤੋਂ ਬਾਅਦ ਇਹ ਜੋੜੀ ਮੁੜ ਸਾਲ 2013 'ਚ ਆਈ ਪੰਜਾਬੀ ਫਿਲਮ 'ਜੱਟ ਐਂਡ ਜੁਲੀਅਟ 2' 'ਚ ਨਜ਼ਰ ਆਈ। ਇਸ ਫਿਲਮ 'ਚ ਦਿਲਜੀਤ ਤੇ ਨੀਰੂ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

PunjabKesari
ਤਕਰੀਬਨ 2 ਸਾਲ ਦੇ ਗੈਪ ਤੋਂ ਬਾਅਦ ਇਹ ਜੋੜੀ ਮੁੜ ਸਾਲ 2015 'ਚ 'ਸਰਦਾਰ ਜੀ' ਫਿਲਮ 'ਚ ਇਕੱਠੀ ਹੋਈ। ਇਹ ਜੋੜੀ ਹੁਣ ਮੁੜ 4 ਸਾਲਾਂ ਬਾਅਦ 'ਛੜਾ' ਫਿਲਮ ਰਾਹੀਂ ਵਾਪਸੀ ਕਰਨ ਜਾ ਰਹੀ ਹੈ। 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਇਹ ਜੋੜੀ 4 ਸਾਲ ਬਾਅਦ ਮੁੜ ਧੁੰਮਾਂ ਪਾਉਣ ਜਾ ਰਹੀ ਹੈ।

PunjabKesari'ਛੜਾ' ਫਿਲਮ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਇਸ ਫਿਲਮ 'ਚ 'ਚੜਤਾ' ਨਾਂ ਦਾ ਬਹੁਤ ਦਿਲਚਸਪ ਤੇ ਵੱਖਰਾ ਕਿਰਦਾਰ ਨਿਭਾਅ ਰਹੇ ਹਨ। ਉਥੇ ਨੀਰੂ ਬਾਜਵਾ ਇਸ ਫਿਲਮ 'ਚ 'ਵੰਝਲੀ' ਨਾਂ ਦੇ ਕਿਰਦਾਰ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਦਰਸ਼ਕਾਂ ਨੂੰ ਇਸ ਫਿਲਮ 'ਚ ਇਸ ਜੋੜੀ ਤੋਂ ਕੁਝ ਵੱਖਰਾ ਦੇਖਣ ਨੂੰ ਮਿਲੇਗਾ। ਸੋ 21 ਜੂਨ ਨੂੰ ਦੇਖਣਾ ਨਾ ਭੁੱਲਿਓ ਫਿਲਮ 'ਛੜਾ'।


About The Author

Lakhan

Lakhan is content editor at Punjab Kesari