ਦਿਲਜੀਤ, ਗੁਰੂ ਰੰਧਾਵਾ ਤੇ ਜੱਸੀ ਗਿੱਲ ਨੇ ਮਾਰਿਆ ਵੱਡਾ ਮਾਅਰਕਾ

Saturday, May 18, 2019 6:56 PM

ਜਲੰਧਰ (ਬਿਊਰੋ)— 'ਦਿ ਟਾਈਮਜ਼ 50 ਮੋਸਟ ਡਿਜ਼ਾਇਰੇਬਲ ਮੈੱਨ 2018' ਦੀ ਲਿਸਟ ਸਾਹਮਣੇ ਆ ਚੁੱਕੀ ਹੈ। ਇਸ ਲਿਸਟ 'ਚ ਬਾਲੀਵੁੱਡ ਤੇ ਖੇਡ ਜਗਤ ਤੋਂ ਇਲਾਵਾ ਵੱਖ-ਵੱਖ ਕਿੱਤਿਆਂ ਦੇ ਮਰਦਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਲਿਸਟ ਦੇ ਨੰਬਰ 1 ਸ਼ਖਸ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ 'ਚ ਸਭ ਤੋਂ ਉੱਪਰ ਵਿੱਕੀ ਕੌਸ਼ਲ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਸਭ ਨੂੰ ਹੈਰਾਨ ਕੀਤਾ। ਲਿਸਟ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਪੰਜਾਬ ਦੇ 3 ਸੈਲੇਬ੍ਰਿਟੀਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਫੈਨ ਫਾਲੋਇੰਗ ਨਾਲ ਲਿਸਟ 'ਚ ਜਗ੍ਹਾ ਬਣਾਈ ਹੈ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿਲਜੀਤ ਦੋਸਾਂਝ ਦੀ, ਜੋ ਇਸ ਲਿਸਟ 'ਚ 20ਵੇਂ ਨੰਬਰ 'ਤੇ ਹਨ। ਹਾਲਾਂਕਿ ਸਾਲ 2017 ਦੀ ਇਸ ਲਿਸਟ 'ਚ ਦਿਲਜੀਤ 13ਵੇਂ ਨੰਬਰ 'ਤੇ ਸਨ ਤੇ ਸਾਲ 2016 'ਚ ਉਹ 9ਵੇਂ ਨੰਬਰ 'ਤੇ ਸਨ।

PunjabKesari

ਸੁਪਰਸਟਾਰ ਪੰਜਾਬੀ ਸਿੰਗਰ ਗੁਰੂ ਰੰਧਾਵਾ ਇਸ ਲਿਸਟ 'ਚ 23ਵੇਂ ਨੰਬਰ 'ਤੇ ਹਨ। ਇਸ ਲਿਸਟ 'ਚ ਗੁਰੂ ਰੰਧਾਵਾ ਦੀ ਨਿਊ ਐਂਟਰੀ ਹੈ।

PunjabKesari

ਗੁਰੂ ਰੰਧਾਵਾ ਦੇ ਨਾਲ ਪੰਜਾਬੀ ਗਾਇਕ ਤੇ ਅਭਿਨੇਤਾ ਜੱਸੀ ਗਿੱਲ ਨੇ ਵੀ ਨਵੀਂ ਐਂਟਰੀ ਮਾਰੀ ਹੈ, ਜੋ ਇਸ ਲਿਸਟ 'ਚ 42ਵੇਂ ਨੰਬਰ 'ਤੇ ਹਨ।

PunjabKesari


Edited By

Rahul Singh

Rahul Singh is news editor at Jagbani

Read More