''ਵਹਿਮ'' ''ਚ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਢਿੱਲੋਂ ਖਾਸ ਕੈਮਿਸਟਰੀ (ਵੀਡੀਓ)

Wednesday, April 24, 2019 11:27 AM
''ਵਹਿਮ'' ''ਚ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਢਿੱਲੋਂ ਖਾਸ ਕੈਮਿਸਟਰੀ (ਵੀਡੀਓ)

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਦਰਸ਼ਕਾਂ 'ਚ ਖਾਸ ਪਛਾਣ ਬਣਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ 'ਵਹਿਮ' ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ 'ਵਾਹਿਮ' ਗੀਤ ਨੂੰ ਦਿਲਪ੍ਰੀਤ ਢਿੱਲੋਂ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਫੀਚਰਿੰਗ 'ਚ ਅੰਬਰ ਢਿੱਲੋਂ ਨਜ਼ਰ ਆ ਰਹੀ ਹੈ। 'ਵਹਿਮ' ਗੀਤ ਦੇ ਬੋਲ ਨਰਿੰਦਰ ਬਾਠ ਨੇ ਸ਼ਿੰਗਾਰੇ ਹਨ ਅਤੇ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ।


ਦੱਸਣਯੋਗ ਹੈ ਕਿ 'ਵਹਿਮ' ਗੀਤ 'ਚ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਗੋਲਡੀ ਦੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ। ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦਿਲਪ੍ਰੀਤ ਢਿੱਲੋਂ ਕਈ ਸੁਪਰ ਹਿੱਟ ਗੀਤ ਜਿਵੇਂ 'ਗੁੰਡੇ', 'ਸਰਪੰਚੀ', 'ਯਾਰ ਗਰਾਰੀ ਬਾਜ਼' ਅਤੇ 'ਗੁਲਾਬ' ਨਾਲ ਵਾਹ-ਵਾਹ ਖੱਟ ਚੁੱਕੇ ਹਨ।


 


Edited By

Sunita

Sunita is news editor at Jagbani

Read More