ਦਿਲਪ੍ਰੀਤ ਦੇ ਗੀਤ ''ਸਟੈਂਡ ਫਾਰ ਯਾਰੀਆਂ'' ਦਾ ਪੋਸਟਰ ਰਿਲੀਜ਼

9/13/2018 9:11:37 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਦਿਲਪ੍ਰੀਤ ਦੇ ਨਵੇਂ ਗੀਤ 'ਸਟੈਂਡ ਫਾਰ ਯਾਰੀਆਂ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਵੇਂ ਕਿ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਗੀਤ ਯਾਰੀ-ਦੋਸਤੀ 'ਤੇ ਆਧਾਰਿਤ ਹੈ। ਇਸ ਗੀਤ ਨੂੰ ਮਿਊਜ਼ਿਕ ਮਿਸਟਰ ਲਵੀਸ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਚੰਨਾ ਜੰਡਾਲੀ ਨੇ ਲਿਖੇ ਹਨ। ਗੀਤ ਦੀ ਵੀਡੀਓ ਯੂਨਿਟ 11 ਨੇ ਬਣਾਈ ਹੈ।

ਦੱਸਣਯੋਗ ਹੈ ਕਿ ਦਿਲਪ੍ਰੀਤ ਦਾ ਗੀਤ 'ਸਟੈਂਡ ਫਾਰ ਯਾਰੀਆਂ' ਮਿਊਜ਼ਿਕ ਵੇਵਸ ਤੇ ਕਲਾਕਾਰ ਡਾਟ ਕਾਮ ਦੀ ਪੇਸ਼ਕਸ਼ ਹੈ। ਇਹ ਪ੍ਰਾਜੈਕਟ ਪ੍ਰਸ਼ਾਂਤ ਬਾਲੀ ਦਾ ਹੈ। ਗੀਤ ਜੋਸ਼ ਟੀ. ਵੀ. ਦੇ ਨਾਲ-ਨਾਲ ਯੂਟਿਊਬ 'ਤੇ ਮਿਊਜ਼ਿਕ ਵੇਵਸ ਦੇ ਚੈਨਲ 'ਤੇ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News