ਦਿਲਪ੍ਰੀਤ ਦਾ ਨਵਾਂ ਗੀਤ ''ਸਟੈਂਡ ਫਾਰ ਯਾਰੀਆਂ'' ਰਿਲੀਜ਼, ਵੀਡੀਓ

9/21/2018 10:39:54 AM

ਜਲੰਧਰ (ਬਿਊਰੋ)— ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪੱਧਰ ਦਿਨੋਂ-ਦਿਨ ਉੱਚਾ ਚੁੱਕਣ ਵਾਲਿਆਂ ਸਿੰਗਰਾਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਇਸੇ ਹੀ ਲਿਸਟ 'ਚ ਦਿਲਪ੍ਰੀਤ ਦਾ ਨਾਂ ਵੀ ਜੁੜ ਚੁੱਕਾ ਹੈ। ਜੀ ਹਾਂ, ਹਾਲ ਹੀ 'ਚ ਪੰਜਾਬੀ ਗਾਇਕ ਦਿਲਪ੍ਰੀਤ ਦਾ ਨਵਾਂ ਗੀਤ 'ਸਟੈਂਡ ਫਾਰ ਯਾਰੀਆਂ' ਰਿਲੀਜ਼ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਦਿਲਪ੍ਰੀਤ ਦਾ ਇਹ ਗੀਤ ਯਾਰੀ-ਦੋਸਤੀ 'ਤੇ ਆਧਾਰਿਤ ਹੈ। 'ਸਟੈਂਡ ਫਾਰ ਯਾਰੀਆਂ' ਗੀਤ ਨੂੰ ਮਿਊਜ਼ਿਕ ਮਿਸਟਰ ਲਵੀਸ ਨੇ ਦਿੱਤਾ ਹੈ, ਜਦੋਂਕਿ ਇਸ ਨੂੰ ਕਲਮਬਧ ਚੰਨਾ ਜੰਡਾਲੀ ਨੇ ਕੀਤਾ ਹੈ ਅਤੇ ਗੀਤ ਦੀ ਵੀਡੀਓ ਯੂਨਿਟ 11 ਵਲੋਂ ਤਿਆਰ ਕੀਤੀ ਗਈ ਹੈ। 


ਦੱਸਣਯੋਗ ਹੈ ਕਿ ਦਿਲਪ੍ਰੀਤ ਦਾ ਗੀਤ 'ਸਟੈਂਡ ਫਾਰ ਯਾਰੀਆਂ' ਮਿਊਜ਼ਿਕ ਵੇਵਸ ਤੇ ਕਲਾਕਾਰ ਡਾਟ ਕਾਮ ਦੀ ਪੇਸ਼ਕਸ਼ ਹੈ। ਇਹ ਪ੍ਰਾਜੈਕਟ ਪ੍ਰਸ਼ਾਂਤ ਬਾਲੀ ਦਾ ਹੈ। ਗੀਤ ਜੋਸ਼ ਟੀ. ਵੀ. ਦੇ ਨਾਲ-ਨਾਲ ਯੂਟਿਊਬ 'ਤੇ ਮਿਊਜ਼ਿਕ ਵੇਵਸ ਦੇ ਚੈਨਲ 'ਤੇ ਵੀ ਰਿਲੀਜ਼ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News