ਧਰਮਿੰਦਰ ਦੇ ਵੱਡੇ ਲਾਡਲੇ ਨੂੰ ਜਦੋਂ ਡਿੰਪਲ ਕਪਾਡੀਆ ਦੀਆਂ ਬੇਟੀਆਂ ਆਖਣ ਲੱਗੀਆਂ ਸਨ ''ਛੋਟੇ ਪਾਪਾ''

6/8/2018 2:35:01 PM

ਨਵੀਂ ਦਿੱਲੀ(ਬਿਊਰੋ)— ਡਿੰਪਲ ਕਪਾਡੀਆ ਜਿੰਨਾ ਆਪਣੀਆਂ ਫਿਲਮਾਂ ਕਾਰਨ ਜਾਣੀ ਜਾਂਦੀ ਹੈ, ਉਨ੍ਹਾਂ ਹੀ ਉਹ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। 16 ਸਾਲ ਦੀ ਉਮਰ 'ਚ ਉਸ ਨੇ ਫਿਲਮ 'ਬੌਬੀ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਡਿੰਪਲ ਆਪਣਾ 60ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 8 ਜੂਨ 1957 ਨੂੰ ਮੁੰਬਈ 'ਚ ਹੋਇਆ ਸੀ। ਪਹਿਲਾਂ ਡਿੰਪਲ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾਇਆ।
PunjabKesari
ਇਸ ਤੋਂ ਵੱਖ ਹੋਣ ਮਗਰੋਂ ਉਸ ਦਾ ਨਾਂ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਨਾਲ ਜੁੜਿਆ। ਸਾਲ 1973 'ਚ 'ਬੌਬੀ' ਫਿਲਮ ਨਾਲ ਡਿੰਪਲ ਨੇ ਕਾਫੀ ਪ੍ਰਸਿੱਧੀ ਖੱਟੀ ਸੀ। ਹਰ ਜਗ੍ਹਾ ਉਸ ਦੇ ਅਭਿਨੈ ਤੇ ਖੂਬਸੂਰਤੀ ਦੀ ਚਰਚਾ ਸੀ। ਇਸ ਦੌਰਾਨ ਉਸ ਨੇ ਆਪਣੇ ਤੋਂ 16 ਸਾਲ ਵੱਡੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ ਸੀ। ਇਹ ਸਿਲਸਿਲਾ ਜ਼ਿਆਦਾ ਦਿਨਾਂ ਤੱਕ ਨਾ ਚੱਲਿਆ।
PunjabKesari
ਸਾਲ 1983 'ਚ ਨਿੱਜੀ ਕਾਰਨਾਂ ਕਰਕੇ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਵੀ ਦੋਵੇਂ ਇਕ-ਦੂਜੇ ਦੇ ਮੁਸ਼ਕਿਲ ਸਮੇਂ 'ਚ ਸਾਥ ਦਿੰਦੇ ਰਹਿੰਦੇ ਸਨ। ਡਿੰਪਲ ਨੇ ਕਾਕਾ ਦੇ ਮੁਸ਼ਕਿਲ ਸਮੇਂ 'ਚ ਉਨ੍ਹਾਂ ਦਾ ਕਾਫੀ ਸਾਥ ਦਿੱਤਾ। ਕਾਕਾ ਤੋਂ ਵੱਖ ਹੋਣ ਤੋਂ ਬਾਅਦਗ ਡਿੰਪਲ ਦੇ ਜੀਵਨ 'ਚ ਸੰਨੀ ਦਿਓਲ ਦੀ ਐਂਟਰੀ ਹੋਈ। ਸੰਨੀ ਨੇ ਉਸ ਨਾਲ ਕਈ ਫਿਲਮਾਂ 'ਚ ਕੰਮ ਕੀਤਾ। ਦੋਹਾਂ ਦੀ ਜੋੜੀ ਆਨਸਕ੍ਰੀਨ ਕਾਫੀ ਹਿੱਟ ਸਾਬਿਤ ਹੋਈ ਸੀ।
PunjabKesari
ਅਸਲ ਜ਼ਿੰਦਗੀ 'ਚ ਵੀ ਦੋਵਾਂ 'ਚ ਨਜ਼ਦੀਕੀਆਂ ਵਧਣ ਲੱਗੀਆਂ ਤੇ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਅੱਗ ਵਾਂਗ ਫੈਲਣ ਲੱਗੀਆਂ। ਸੰਨੀ ਦਿਓਲ ਦਾ ਪੂਜਾ ਨਾਲ ਵਿਆਹ ਹੋ ਚੁੱਕਾ ਸੀ। ਫਿਰ ਵੀ ਉਸ ਦਾ ਰਿਸ਼ਤਾ ਡਿੰਪਲ ਨਾਲ ਚੱਲਦਾ ਰਿਹਾ। ਡਿੰਪਲ ਦਾ ਵੀ ਵਿਆਹ ਹੋ ਚੁੱਕਾ ਸੀ ਪਰ ਉਹ ਆਪਣੇ ਪਤੀ ਰਾਜੇਸ਼ ਖੰਨਾ ਤੋਂ ਵੱਖ ਰਹਿ ਰਹੀ ਸੀ।
PunjabKesari
ਖਬਰਾਂ ਦੀ ਮੰਨੀਏ ਤਾਂ ਦੋਵਾਂ ਦਾ ਇਹ ਰਿਸ਼ਤਾ 11 ਸਾਲ ਤੱਕ ਹੀ ਚੱਲ ਸਕਿਆ ਸੀ ਤੇ ਸੰਨੀ ਨੇ ਡਿੰਪਲ ਨੂੰ ਪਤਨੀ ਦਾ ਦਰਜਾ ਵੀ ਦਿੱਤਾ ਸੀ। ਇੰਨਾ ਹੀ ਨਹੀਂ ਦੋਵਾਂ ਬਾਰੇ ਖਬਰਾਂ ਤਾਂ ਇਹ ਵੀ ਆਈਆਂ ਸਨ ਕਿ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ ਪਰ ਆਧਿਕਾਰਿਤ ਰੂਪ ਨਾਲ ਇਸ ਪੁਸ਼ਟੀ ਨਾ ਹੋਈ।
PunjabKesari
ਖਬਰਾਂ ਮੁਤਾਬਕ, ਜਦੋਂ ਸੰਨੀ ਦਿਓਲ ਤੇ ਡਿੰਪਲ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਤਾਂ ਡਿੰਪਲ ਦੀਆਂ ਦੋਵੇਂ ਬੇਟੀਆਂ ਟਵਿੰਕਲ ਤੇ ਰਿਕੀ ਖੰਨਾ ਸੰਨੀ ਦਿਓਲ ਨੂੰ 'ਛੋਟੇ ਪਾਪਾ' ਆਖ ਕੇ ਬੁਲਾਉਂਦੀਆਂ ਸਨ। ਦੱਸਿਆ ਜਾਂਦਾ ਹੈ ਕਿ ਦੋਵਾਂ ਦੇ ਰਿਸ਼ਤੇ 'ਚ ਉਸ ਸਮੇਂ ਕੜਵਾਹਟ ਆਈ ਜਦੋਂ ਸੰਨੀ ਦੀ ਜ਼ਿੰਦਗੀ 'ਚ ਅਦਾਕਾਰਾ ਰਵੀਨਾ ਟੰਡਨ ਦੀ ਐਂਟਰੀ ਹੋਈ ਸੀ ਪਰ ਸੰਨੀ ਤੇ ਰਵੀਨਾ ਦਾ ਰਿਸ਼ਤਾ ਲੰਬੇ ਸਮੇਂ ਤੱਕ ਨਾ ਚੱਲ ਸਕਿਆ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News