ਛੋਟੀ ਉਮਰ 'ਚ ਡਿੰਪਲ ਨੇ ਕਰਵਾਇਆ ਸੀ ਵਿਆਹ, ਇਨ੍ਹਾਂ ਹਸਤੀਆਂ ਨਾਲ ਹੋਈ ਇੰਟੀਮੇਂਟ
6/8/2017 1:30:08 PM
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਡਿੰਪਲ ਕਪਾਡੀਆ ਦਾ ਜਨਮਦਿਨ ਹੈ। ਉਨ੍ਹਾਂ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਮਸ਼ਹੂਰ ਹਸਤੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਨਾਇਕਾਵਾਂ ਦੇ ਪਰੰਪਰਾਗਤ ਅਕਸ ਨੂੰ ਬਦਲਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
8 ਜੂਨ 1957 ਨੂੰ ਗੁਜਰਾਤੀ ਪਰਿਵਾਰ 'ਚ ਪੈਦਾ ਹੋਈ ਡਿੰਪਲ ਕਪਾਡੀਆ ਨੂੰ ਫਿਲਮਾਂ 'ਚ ਲਿਆਉਣ ਦਾ ਸ਼ਿਹਰਾ ਰਾਜ ਕਪੂਰ ਨੂੰ ਜਾਂਦਾ ਹੈ।
70 ਦੇ ਦਹਾਕੇ 'ਚ ਉਹ ਆਪਣੀ ਫਿਲਮ 'ਬੌਬੀ' ਲਈ ਨਵੇਂ ਚਿਹਾਰਿਆਂ ਦੀ ਤਲਾਸ਼ ਕਰ ਰਹੇ ਸਨ।
'ਬੌਬੀ' ਫਿਲਮ ਰਿਸ਼ੀ ਕਪੂਰ ਦੀ ਵੀ ਪਹਿਲੀ ਫਿਲਮ ਸੀ। ਸਾਲ 1973 'ਚ ਰਿਲੀਜ਼ ਹੋਈ ਇਸ ਫਿਲਮ 'ਚ ਡਿੰਪਲ ਜਵਾਨ ਲੜਕੀ ਦੀ ਭੂਮਿਕਾ 'ਚ ਸੀ।
'ਬੌਬੀ' ਫਿਲਮ ਦੀ ਸਫਲਤਾ ਤੋਂ ਬਾਅਦ ਅਦਾਕਾਰ ਰਾਜੇਸ਼ ਖੰਨਾ ਨਾਲ ਵਿਆਹ ਕਰ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ।
ਸਾਲ 1984 'ਚ ਰਿਲੀਜ਼ ਹੋਈ ਫਿਲਮ 'ਜਮੀ ਸ਼ੇਰ' ਨਾਲ ਡਿੰਪਲ ਨੇ ਫਿਲਮ ਇੰਡਸਟਰੀ 'ਚ ਕਮਬੈਕ ਕੀਤਾ ਪਰ ਇਹ ਫਿਲਮ ਸਫਲ ਨਹੀਂ ਹੋਈ।
'ਸਾਗਰ' ਫਿਲਮ ਤੋਂ ਬਾਅਦ ਡਿੰਪਲ ਦਾ ਅਕਸ ਫਿਲਮ ਇੰਡਸਟਰੀ 'ਚ ਇਕ ਬੋਲਡ ਅਦਾਕਾਰਾ ਦਾ ਬਣ ਗਿਆ।
ਡਿੰਪਲ ਨੇ ਚਾਰ ਦਹਾਕਿਆਂ ਦੇ ਲੰਬੇ ਸਿਨੇਮਾ ਕੈਰੀਅਰ 'ਚ ਲਗਭਗ 75 ਫਿਲਮਾਂ 'ਚ ਅਭਿਨੈ ਕੀਤਾ ਹੈ।
ਡਿੰਪਲ ਦੇ ਕੈਰੀਅਰ ਦੀਆਂ ਫਿਲਮਾਂ 'ਚ ਕੁਝ ਹਨ 'ਅਰਜੁਨ', 'ਇਤਬਾਰ', 'ਕਾਸ਼', 'ਰਾਮ ਲਖਨ', 'ਬੀਸ ਸਾਲ ਬਾਅਦ', 'ਬਟਵਾਰਾ', 'ਪ੍ਰਹਾਰ', 'ਅਜ਼ੂਬਾ' ਆਦਿ ਵਰਗੀਆਂ ਫਿਲਮਾਂ 'ਚ ਅਭਿਨੈ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ