ਵਿਆਹ ਤੋਂ ਬਾਅਦ ਸਿਮਰ ਦਾ ਪਹਿਲਾ ਜਨਮਦਿਨ, ਸ਼ੋਏਬ ਨੇ ਸ਼ੇਅਰ ਕੀਤੀਆਂ ਤਸਵੀਰਾਂ

Tuesday, August 7, 2018 5:53 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ 'ਸਸੁਰਾਲ ਸਿਮਰ ਕਾ' 'ਚ 'ਸਿਮਰ' ਦੇ ਕਿਰਦਾਰ ਨਾਲ ਜਾਣੀ ਜਾਂਦੀ ਦੀਪਿਕਾ ਕੱਕੜ ਦਾ ਜਨਮ 6 ਅਗਸਤ ਨੂੰ ਸੈਲੀਬ੍ਰੇਟ ਕੀਤਾ ਗਿਆ। ਕੁਝ ਮਹੀਨੇ ਪਹਿਲਾਂ ਹੀ ਦੀਪਿਕਾ ਨੇ ਸ਼ੋਏਬ ਇ੍ਰਬਾਹਿਮ ਨਾਲ ਵਿਆਹ ਕੀਤਾ ਸੀ। ਸ਼ੋਏਬ ਨੇ ਵਿਆਹ ਤੋਂ ਬਾਅਦ ਦੀਪਿਕਾ ਦੇ ਪਹਿਲੇ ਜਨਮਦਿਨ ਨੂੰ ਖਾਸ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ।

PunjabKesari
ਸ਼ੋਏਬ ਨੇ ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਸ਼ੋਏਬ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਤੁਸੀਂ ਜੋ ਕਰਨਾ ਚਾਹੁੰਦੇ ਹੋ ਮੈਂ ਉਸ 'ਚ ਤੁਹਾਡਾ ਪੂਰਾ ਸਮਰਥਨ ਕਰਾਂਗਾ''। ਇਸ ਤੋਂ ਬਾਅਦ ਇ੍ਰਬਾਹਿਮ ਨੇ ਮਜ਼ਾਕ 'ਚ ਲਿਖਿਆ, ਕਿਉਂਕਿ ਹੁਣ ਕੋਈ ਹੋਰ ਹਲ ਨਹੀਂ ਹੈ। ਦੀਪਿਕਾ ਨੇ ਆਪਣਾ ਇਹ ਜਨਮਦਿਨ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਮਨਾਇਆ।

PunjabKesari
ਦੱਸਣਯੋਗ ਹੈ ਕਿ ਦੀਪਿਕਾ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਉਹ ਮਲਟੀਸਟਾਰਰ ਫਿਲਮ 'ਪਲਟਨ' 'ਚ ਨਜ਼ਰ ਆਵੇਗੀ। 'ਸਸੁਰਾਲ ਸਿਮਰ ਕਾ' 'ਚ ਸੰਸਕਾਰੀ ਨੂੰਹ ਦਾ ਕਿਰਦਾਰ ਨਿਭਾਅ ਚੁੱਕੀ ਦੀਪਿਕਾ ਅਸਲ ਜ਼ਿੰਦਗੀ 'ਚ ਵੀ ਇਕ ਸੰਸਕਾਰੀ ਨੂੰਹ ਹੈ।

PunjabKesariPunjabKesariPunjabKesari


Edited By

Kapil Kumar

Kapil Kumar is news editor at Jagbani

Read More