ਪਤਨੀ ਦੀਪਿਕਾ ਨਾਲ ਬਾਈਕ ਰਾਈਡ 'ਤੇ ਨਿਕਲੇ ਸ਼ੋਇਬ

Monday, July 29, 2019 9:59 AM

ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਮ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਦੋਵੇਂ ਸਟਾਰਸ ਅਕਸਰ ਆਪਣੇ ਫੈਨਜ਼ ਲਈ ਇਕ-ਦੂੱਜੇ ਨਾਲ ਸਮਾਂ ਬਿਤਾਉਂਦੇ ਹੋਏ ਤਸਵੀਰਾਂ ਵੀ ਸ਼ੇਅਰ ਕਰਦੇ ਹਨ। ਹਾਲ ਹੀ 'ਚ ਦੀਪਿਕਾ ਕੱਕੜ ਅਤੇ ਸ਼ੋਇਬ ਇਬ੍ਰਾਹਮ ਦੋਵੇਂ ਮੁੰਬਈ ਦੀ ਬਾਰਿਸ਼ 'ਚ ਬਾਈਕ ਰਾਈਡ 'ਤੇ ਨਿਕਲੇ। ਦੋਵਾਂ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। 
ਸ਼ੋਇਬ ਇਬ੍ਰਾਹਮ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,''ਪਰਫੈਕਟ ਮੌਸਮ, ਪਹਿਲੀ ਵਾਰ ਦੀਪਿਕਾ ਮੇਰੇ ਨਾਲ ਬਾਈਕ ਰਾਈਡ 'ਤੇ ਨਿਕਲੀ ਅਤੇ ਪਰਫੈਕਟ ਚਾਹ।''

 
 
 
 
 
 
 
 
 
 
 
 
 
 

Perfect weather it was for her first ride on my bike and our perfect chai!! #perfectweather #mumbaikibaarish #chailovers #shoaika

A post shared by Shoaib Ibrahim (@shoaib2087) on Jul 27, 2019 at 6:42am PDT


ਦੀਪਿਕਾ ਕੱਕੜ ਅਤੇ ਸ਼ੋਇਬ ਦੋਵੇਂ ਹੀ ਤਸਵੀਰਾਂ 'ਚ ਮੈਚਿੰਗ ਆਉਟਫਿੱਟ 'ਚ ਨਜ਼ਰ ਆ ਰਹੇ ਹਨ। ਸਫੈਦ ਟੀ-ਸ਼ਰਟ ਅਤੇ ਸਕਾਈ ਬਲੂ ਟਰਾਊਜਰ 'ਚ ਦੋਵਾਂ ਨੇ ਮੌਸਮ ਮੁਤਾਬਕ ਡਰੈੱਸਅੱਪ ਕੀਤਾ ਹੈ।
PunjabKesari
ਦੱਸ ਦੇਈਏ ਕਿ ਤਸਵੀਰ 'ਚ ਨਜ਼ਰ ਆਈ ਸ਼ੋਇਬ ਦੀ ਰੈੱਡ ਬਾਈਕ ਉਨ੍ਹਾਂ ਦੀ ਪਸੰਦੀਦਾ ਹੈ। ਇਹ ਲਗਜ਼ਰੀ ਬਾਈਕ 4ucati ਹੈ। ਇਸ ਸਾਲ ਜੂਨ 'ਚ ਸ਼ੋਇਬ ਨੇ ਬਾਈਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ।
PunjabKesari
ਇਸ ਬਾਈਕ ਦੀ ਕੀਮਤ 22 ਲੱਖ ਤੋਂ 57 ਲੱਖ ਤੱਕ ਦੀ ਹੈ। ਸ਼ੋਇਬ ਇਬ੍ਰਾਹਮ ਨੇ ਡੁਕਾਟੀ ਦਾ ਜੋ ਮਾਡਲ ਖਰੀਦਿਆ ਹੈ, ਉਸ ਦੀ ਕੀਮਤ 20 ਲੱਖ ਦੇ ਕਰੀਬ ਹੈ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'ਕਹਾਂ ਹਮ, ਕਹਾਂ ਤੁਮ' 'ਚ ਨਜ਼ਰ ਆ ਰਹੀ ਹੈ।
PunjabKesari


About The Author

manju bala

manju bala is content editor at Punjab Kesari