ਕੀ ਮਾਧੁਰੀ-ਸ਼੍ਰੀਰਾਮ ਦੀ ਪ੍ਰੇਮ ਕਹਾਣੀ ''ਤੇ ਆਧਾਰਿਤ ਹੈ ''''ਕਹਾਂ ਹਮ ਕਹਾਂ ਤੁਮ''...

Monday, June 3, 2019 12:30 PM

ਮੁੰਬਈ(ਬਿਊਰੋ)— 'ਸਸੂਰਾਲ ਸਿਮਰ ਕਾ' ਫੇਮ ਦੀਪਿਕਾ ਕੱਕੜ ਅਤੇ ਐਕਟਰ ਕਰਨ ਵੀ ਗਰੋਵਰ ਦੀ ਇਕ ਨਵੀਂ ਜੋੜੀ ਨਾਲ ਟੈਲੀਵਿਜ਼ਨ 'ਤੇ ਇਕ ਨਵੀਂ ਪ੍ਰੇਮ ਕਹਾਣੀ ਦੇਖਣ ਲਈ ਤਿਆਰ ਹੋ ਜਾਓ, ਜੋ ਸੰਦੀਪ ਸਿਕੰੰਦ ਦੇ ਰੋਮਾਂਟਿਕ ਸ਼ੋਅ 'ਕਹਾਂ ਹਮ ਕਹਾਂ ਤੁਮ' ਨਾਲ ਤੁਹਾਡੀ ਟੀ.ਵੀ. ਸਕ੍ਰੀਨ 'ਤੇ ਆਉਣ ਲਈ ਤਿਆਰ ਹੈ। ਆਗਾਮੀ ਸ਼ੋਅ 'ਕਹਾਂ ਹਮ ਕਹਾਂ ਤੁਮ' ਦੋ ਅਜਿਹੇ ਪਾਤਰਾਂ ਦੀ ਕਹਾਣੀ ਹੈ, ਜੋ ਵੱਖ-ਵੱਖ ਪੇਸ਼ੇਆਂ ਨਾਲ ਤਾਲੁਖ ਰੱਖਦੇ ਹਨ। ਜਦ ਕਿ ਇਕ ਅਦਾਕਾਰਾ ਹੈ ਅਤੇ ਪੇਸ਼ੇ ਤੋਂ ਸਰਜਨ ਹੈ।
PunjabKesari
ਪ੍ਰੋਡਕਸ਼ਨ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਇਹ ਆਨ-ਸਕ੍ਰੀਨ ਪ੍ਰੇਮ ਕਹਾਣੀ ਮਾਧੁਰੀ ਦੀਕਸ਼ਿਤ ਅਤੇ ਉਨ੍ਹਾਂ ਦੇ ਪਤੀ ਸ਼੍ਰੀਰਾਮ ਨੇਨੇ ਦੀ ਕੋਰਟਸ਼ਿਪ ਮਿਆਦ 'ਤੇ ਆਧਾਰਿਤ ਹੈ, ਜਿੱਥੇ ਇਕ ਪਾਸੇ ਅਦਾਕਾਰਾ ਆਪਣੇ ਅਭਿਨੈ ਦੀ ਦੁਨੀਆਂ 'ਚ ਬਿਜ਼ੀ ਹੈ ਅਤੇ ਉਥੇ ਹੀ ਨੇਨੇ ਸਰਜਨ ਹੋਣ ਦੇ ਨਾਅਤੇ ਬਾਹਰ ਰਹਿੰਦਾ ਹੈ ਪਰ ਫਿਰ ਵੀ ਇਨ੍ਹਾਂ ਸਭ ਦੇ ਬਾਵਜੂਦ ਉਹ ਰੁਮਾਂਸ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਦੋਵਾਂ ਦੇ ਹਾਈ ਪ੍ਰੋਫਾਇਲ ਸਬੰਧਿਤ ਕਰੀਅਰ ਨਾਲ ਮਾਧੁਰੀ ਦੀਕਸ਼ਿਤ ਸਭ ਤੋਂ ਪਹਿਲਾਂ ਆਪਣਾ ਸਫਲ ਕਰੀਅਰ ਪਿੱਛੇ ਛੱਡ ਕੇ ਆਪਣੇ ਪਤੀ ਲਈ ਯੂ. ਐੱਸ. ਏ. 'ਚ ਬਸ ਗਈ। ਹੁਣ ਇੰਡਸਟਰੀ 'ਚ ਅਦਾਕਾਰਾ ਦੇ ਕਰੀਅਰ ਦੀ ਦੂਜੀ ਪਾਰੀ ਨਾਲ ਸ਼੍ਰੀਰਾਮ ਆਪਣੇ ਸਰਜਨ ਦਾ ਕਰੀਅਰ ਪਿੱਛੇ ਛੱਡ ਕੇ ਆਪਣੀ ਪਤਨੀ ਲਈ ਭਾਰਤ 'ਚ ਸੈਟਲ ਹੋ ਗਏ ਹਨ।
PunjabKesari
ਸ਼ੋਅ 'ਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਜਾਵੇਗਾ ਕਿ ਕਿਵੇਂ ਆਪਣੇ ਬਿਜ਼ੀ ਸ਼ੈਡੀਊਲ ਦੇ ਬਾਵਜੂਦ ਦੋਨਾਂ ਨੇ ਆਪਣੇ ਕੋਰਟਸ਼ਿਪ 'ਚ ਇਕ-ਦੂੱਜੇ ਲਈ ਸਮਾਂ ਕੱਢਿਆ, ਜਿਸ ਨੂੰ ਆਨ-ਸਕ੍ਰੀਨ ਦੀਪਿਕਾ ਅਤੇ ਕਰਨ ਦੁਆਰਾ ਨਿਬੰਧਿਤ ਕੀਤਾ ਜਾਵੇਗਾ। ਸ਼ੋਅ ਦੇ ਪਹਿਲੇ ਟਰੇਲਰ 'ਚ ਸੈਫ ਅਲੀ ਖਾਨ ਦੁਆਰਾ ਆਨ-ਸਕ੍ਰੀਨ ਜੋੜੇ ਬਾਰੇ ਜਾਣ-ਪਛਾਣ ਕਰਵਾਈ ਗਈ ਸੀ। ਜਿਨ੍ਹੇ ਦਰਸ਼ਕਾਂ ਦੇ ਮਨਾਂ 'ਚ ਸਵਾਲ ਖੜ੍ਹੇ ਕਰ ਦਿੱਤੇ ਸਨ ਕਿ ਹਾਲਾਂਕਿ ਉਨ੍ਹਾਂ ਦੇ ਦਿਲ ਇਕ ਹਨ ਪਰ ਕੀ ਉਹ ਇਕ-ਦੂੱਜੇ ਨੂੰ ਸਮਝਣ 'ਚ ਸਫਲ ਹੋ ਸਕਣਗੇ। ਮਧੁਰੀ ਦੀ ਕਹਾਣੀ ਤੋਂ ਪ੍ਰੇਰਿਤ ਇਕ ਤਾਜ਼ਾ ਅਤੇ ਸਮਕਾਲੀ ਪ੍ਰੇਮ ਕਥਾ ਨਾਲ ਇਹ ਅਨੋਖੀ ਪ੍ਰੇਮ ਕਹਾਣੀ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਣ ਲਈ ਤਿਆਰ ਹੈ।


About The Author

manju bala

manju bala is content editor at Punjab Kesari