'ਉੜਾ ਆੜਾ' ਫਿਲਮ ਦਾ ਨਵਾਂ ਗੀਤ 'ਡਿਸਕੋ' ਰਿਲੀਜ਼ (ਵੀਡੀਓ)

1/19/2019 6:55:39 PM

ਜਲੰਧਰ (ਬਿਊਰੋ)— 1 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਉੜਾ ਆੜਾ' ਦਾ ਅੱਤ ਦੇ ਭੰਗੜੇ ਵਾਲਾ ਗੀਤ ਗਾਇਕ ਤੇ ਨਾਇਕ ਤਰਸੇਮ ਜੱਸੜ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਮਾਂ-ਬਾਪ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਤੇ ਉਨ੍ਹਾਂ ਵਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੀ-ਕੀ ਕਰਨਾ ਪੈਂਦਾ ਹੈ, ਇਸ ਗੱਲ ਨੂੰ ਬਹੁਤ ਖੂਬਸੂਰਤ ਕੰਸੈਪਟ ਨਾਲ ਇਸ ਗੀਤ 'ਚ ਦਰਸਾਇਆ ਗਿਆ ਹੈ।

'ਉੜਾ ਆੜਾ' ਦੇ ਨਵੇਂ ਰਿਲੀਜ਼ ਹੋਏ ਗੀਤ ਦਾ ਨਾਂ 'ਡਿਸਕੋ' ਹੈ ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, 'ਡਿਸਕੋ' ਗੀਤ ਇਕ ਬੀਟ ਸੌਂਗ ਹੈ ਪਰ ਇਸ ਗੀਤ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਡਿਸਕੋ ਨਹੀਂ ਕਰ ਰਹੇ, ਸਗੋਂ ਭੰਗੜਾ ਪਾ ਰਹੇ ਹਨ।ਗੀਤ ਨੂੰ ਆਵਾਜ਼ ਦੇਣ ਦੇ ਨਾਲ ਇਸ ਦੇ ਬੋਲ ਵੀ ਖੁਦ ਤਰਸੇਮ ਜੱਸੜ ਨੇ ਲਿਖੇ ਹਨ ਤੇ ਮਿਊਜ਼ਿਕ ਆਰ. ਗੁਰੂ ਨੇ ਦਿੱਤਾ ਹੈ। 'ਉੜਾ ਆੜਾ' ਫਿਲਮ ਦਾ ਇਸ ਤੋਂ ਪਹਿਲਾਂ ਟਾਈਟਲ ਟਰੈਕ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਉਂਝ ਵੀ ਫਿਲਮ ਦੇ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

   ਤਰਸੇਮ ਜੱਸੜ ਦਾ ਨਵੇਂ ਗੀਤ 'ਡਿਸਕੋ' ਦਾ ਵੀਡੀਓ—

ਦੱਸਣਯੋਗ ਹੈ ਕਿ 'ਉੜਾ ਆੜਾ' ਫਿਲਮ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 'ਚ ਪੰਜਾਬੀ ਭਾਸ਼ਾ 'ਤੇ ਪੈ ਰਹੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨੂੰ ਖੂਬਸੂਰਤ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ, ਜਦਕਿ ਪ੍ਰੋਡਿਊਸਰ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਹਨ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। 'ਉੜਾ ਆੜਾ' ਫਿਲਮ ਦੁਨੀਆ ਭਰ 'ਚ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News