ਛੇੜਖਾਨੀ ਦੇ ਖਿਲਾਫ ਲੜਕੀਆਂ ਖੁਦ ਆਵਾਜ਼ ਉਠਾਉਣ : ਪੰਖੁੜੀ

4/22/2017 12:56:25 PM

ਜਲੰਧਰ— ਸਟਾਰ ਪਲੱਸ ''ਤੇ ਪ੍ਰਸਾਰਿਤ ''ਕਿਆ ਕਸੂਰ ਹੈ ਅਮਲਾ ਕਾ'' ਇਕ ਅਜਿਹੀ ਕਹਾਣੀ ਹੈ, ਜਿਸ ''ਚ ਧਰਮਸ਼ਾਲਾ ਦੀਆਂ ਹਸੀਨ ਵਾਦੀਆਂ ''ਚ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਾਅਦ ਮੁੱਖ ਕਿਰਦਾਰ ''ਅਮਲਾ'' ਇਨਸਾਫ ਲਈ ਲੜਦੀ ਹੈ। ਸੀਰੀਅਲ ਦੀ ਸਟੋਰੀ ਤਰਕਿਸ਼ ਸ਼ੋਅ ''ਫਾਤਮਾਗੁਲ'' ''ਤੇ ਆਧਾਰਿਤ ਹੈ, ਜਿਸ ''ਚ ਜਬਰ-ਜ਼ਨਾਹ ਤੋਂ ਬਾਅਦ ਲੜਕੀ ਦੀ ਮਨੋਦਸ਼ਾ ਤੇ ਸੰਘਰਸ਼ ਦੀ ਕਹਾਣੀ ਦਿਖਾਈ ਗਈ ਹੈ।
''ਅਮਲਾ'' ਦਾ ਕਿਰਦਾਰ ਨਿਭਾਉਣਾ ਪੰਖੁੜੀ ਲਈ ਬੇਹੱਦ ਮੁਸ਼ਕਿਲ ਰਿਹਾ। ਉਸ ਦੇ ਅਨੁਸਾਰ ਲੜਕੀਆਂ ਲਈ ਆਪਣੇ ਨਾਲ ਹੋਣ ਵਾਲੀ ਛੇੜਖਾਨੀ ਤੇ ਕਿਸੇ ਤਰ੍ਹਾਂ ਦੇ ਜੁਲਮ ਦੇ ਖਿਲਾਫ ਖੁਦ ਹੀ ਆਵਾਜ਼ ਉਠਾਉਣੀ ਬੇਹੱਦ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਉਸ ਨੇ ਕਿਹਾ ਕਿ ਉਹ ਦਿੱਲੀ, ਚੰਡੀਗੜ੍ਹ, ਨੋਇਡਾ, ਬੇਂਗਲੁਰੂ ਵਿਚ ਵੀ ਰਹਿ ਚੁੱਕੀ ਹੈ, ਵੈਸੇ ਤਾਂ ਲੜਕੀਆਂ ਲਈ ਕੋਈ ਵੀ ਸ਼ਹਿਰ ਸੁਰੱਖਿਅਤ ਨਹੀਂ ਹੈ ਪਰ ਮੁੰਬਈ ਵਿਚ ਉਸ ਦਾ ਹੁਣ ਤੱਕ ਦਾ ਤਜਰਬਾ ਚੰਗਾ ਰਿਹਾ ਪਰ ਫਿਰ ਵੀ ਰਾਤ ਦੇ ਵੇਲੇ ਲੜਕੀਆਂ ਦਾ ਘਰੋਂ ਨਿਕਲਣਾ ਸੁਰੱਖਿਅਤ ਨਹੀਂ ਮੰਨਿਆ ਜਾਂਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News