Pics : ਟਾਈਗਰ ਦੀ ਪ੍ਰੇਮਿਕਾ ਦਾ ਵਰਕਆਊਟ ਕਰਦੀ ਦਾ ਹੌਟ ਫੋਟੋਸ਼ੂਟ ਆਇਆ ਨਜ਼ਰ

5/28/2017 10:19:53 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦਿਸ਼ਾ ਪਾਟਨੀ ਨੇ ਹਾਲ ਹੀ ''ਚ ਮੈਗਜ਼ੀਨ ਲਈ ਇਕ ਫੋਟੋਸ਼ੂਟ ਕਰਵਾਇਆ ਹੈ। ਇਸ ਸ਼ੂਟ ਦੀਆਂ ਤਸਵੀਰਾਂ ''ਚ ਉਨ੍ਹਾਂ ਦੀ ਹੌਟ ਲੁਕ ਦੇਖਣ ਨੂੰ ਮਿਲ ਰਹੀ ਹੈ। ਮਈ ਮਹੀਨੇ ਦੀ ਇਸ ਮੈਗਜ਼ੀਨ ਦੇ ਕਵਰ ਪੇਜ ''ਤੇ ਨਜ਼ਰ ਆਵੇਗੀ। ਸ਼ੂਟ ਦੌਰਾਨ ਕੁਝ ਤਸਵੀਰਾਂ ''ਚ ਦਿਸ਼ਾ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਇਸ ਵਰਕਆਊਟ ਦੀਆਂ ਕੁਝ ਤਸਵੀਰਾਂ ਨੂੰ ਦਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਸ਼ੇਅਰ ਕੀਤਾ ਹੈ।

ਜ਼ਿਕਯੋਗ ਹੈ ਕਿ ਦਿਸ਼ਾ ਨੇ 2015 ''ਚ ਕੈਡਬਰੀ ਡੇਅਰੀ ਮਿਲਕ ਦੇ ਇਕ ਐਡ ''ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਇਸ ਸਾਲ ਉਨ੍ਹਾਂ ਨੇ ਇਕ ਮੋਬਾਇਲ ਕੰਪਨੀ ਦੇ ਐਡ ''ਚ ਵੀ ਕੰਮ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨਿਰਦੇਸ਼ਕ ਪੂਰੀ ਜਗਨਾਥ ਦੀ ਫਿਲਮ ''ਲਾਫਰ'' ''ਚ ਵੀ ਕਾਸਟ ਕੀਤਾ ਸੀ। ਇਸ ਫਿਲਮ ਨਾਲ ਹੀ ਦਿਸ਼ਾ ਨੇ ਫਿਲਮ ਇੰਡਸਟ੍ਰੀ ''ਚ ਡੈਬਿਊ ਕੀਤਾ ਸੀ। 2016 ''ਚ ਆਈ ਬਾਲੀਵੁੱਡ ਦੀ ਫਿਲਮ ''ਐਮ. ਐਸ. ਧੋਨੀ : ਦਿ ਅਨਟੋਲਡ ਸਟੋਰੀ'' ਨਾਲ ਦਿਸ਼ਾ ਨੇ ਬਾਲੀਵੁੱਡ ''ਚ ਡੈਬਿਊ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News