B'' DAY SPL : ਅਕਸਰ ਆਪਣੀਆਂ ਹੌਟ ਤਸਵੀਰਾਂ ਕਰਕੇ ਸੁਰਖੀਆਂ ''ਚ ਰਹਿੰਦੀ ਹੈ ਦਿਸ਼ਾ ਪਟਾਨੀ

6/13/2017 3:36:22 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਦਿਸ਼ਾ ਯੂ. ਪੀ. 'ਚ ਬਰੇਲੀ ਦੀ ਰਹਿਣ ਵਾਲੀ ਹੈ। ਆਪਣੇ ਬਾਲੀਵੁੱਡ ਡੈਬਿਊ ਨਾਲ ਹੀ ਇਹ ਅਭਿਨੇਤਰੀ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿਣ ਲੱਗ ਪਈ ਸੀ। ਦਿਸ਼ਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 2015 'ਚ ਤੇਲਗੂ ਫਿਲਮ 'ਲੋਫਰ' ਨਾਲ ਕੀਤੀ ਸੀ।

PunjabKesari

ਦਿਸ਼ਾ ਨੇ ਆਪਣਾ ਬਾਲੀਵੁੱਡ ਡੈਬਿਊ 2016 'ਚ ਆਈ ਫਿਲਮ 'ਧੋਨੀ ਦਿ ਅਨਟੋਲਡ ਸਟੋਰੀ' ਨਾਲ ਕੀਤਾ ਸੀ। 2017 'ਚ ਦਿਸ਼ਾ ਪਟਾਨੀ 'ਕੁੰਗ ਫੁ ਯੋਗਾ' 'ਚ ਨਜ਼ਰ ਆਈ ਸੀ।

PunjabKesari
ਦਿਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਦਿਸ਼ਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਜਿਸ 'ਚ ਇਨ੍ਹਾਂ ਦਾ ਹੌਟ ਅਵਤਾਰ ਦੇਖਣ ਨੂੰ ਮਿਲਦਾ ਹੈ। ਦਿਸ਼ਾ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਨੂੰ ਡੇਟ ਕਰਨ ਦੀ ਵਜ੍ਹਾ ਕਰਕੇ ਕਾਫੀ ਚਰਚਾ 'ਚ ਰਹਿੰਦੀ ਹੈ।

PunjabKesari

ਦਿਸ਼ਾ ਅਤੇ ਟਾਈਗਰ ਅਕਸਰ ਲੰਚ ਜਾਂ ਡਿਨਰ ਡੇਟ 'ਤੇ ਦੋਵੇਂ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਇਹ ਦੋਵੇਂ ਮਿਊਜਿਕ ਵੀਡੀਓ 'ਬੇਫਿਕਰਾ' 'ਚ ਨਜ਼ਰ ਆ ਚੁੱਕੇ ਹਨ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

PunjabKesari

ਦਿਸ਼ਾ ਅਗਲੀ ਫਿਲਮ 'ਬਾਗੀ 2' 'ਚ ਟਾਈਗਰ ਨਾਲ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News