ਸਿਨੇਮਾ ਘਰਾਂ ’ਚ ਨਹੀਂ ਜਾਣਗੀਆਂ ਖਾਣ-ਪੀਣ ਦੀਆਂ ਚੀਜ਼ਾਂ, ਪਟੀਸ਼ਨ ਰੱਦ

2/12/2019 4:48:11 PM

ਮੁੰਬਈ (ਬਿਊਰੋ) — ਮਦਰਾਸ ਹਈ ਕੋਰਟ ਨੇ ਸੋਮਵਾਰ ਨੂੰ ਇਕ ਯਾਚਿਕਾ ਨੂੰ ਖਾਰਜ ਕਰ ਦਿੱਤਾ, ਜਿਸ 'ਚ ਸਿਨੇਮਾ ਹਾਲ (ਸਿਨੇਮਾਘਰਾਂ) 'ਚ ਖਾਣ-ਪੀਣ ਦਾ ਸਾਮਾਨ ਨਾਲ ਲੈ ਜਾਣ ਦੀ ਮੰਗ ਕੀਤੀ ਗਈ ਸੀ। ਵਕੀਲ ਐੱਸ ਤਮਿਜਵੇਂਤਨ ਦੀ ਯਾਚਿਕਾ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਐੱਸ ਮਣੀਕੁਮਾਰ ਤੇ ਜਸਟਿਸ ਸੁਬਰਮਣਯਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਸਿਨੇਮਾ ਹਾਲ ਨਿੱਜੀ ਸੰਪਤੀ ਹੈ ਤੇ ਅਦਾਲਤ ਉਸ ਦੀ ਮੰਗ 'ਤੇ ਗੌਰ ਕਰਨ ਦੀ ਹਦਾਇਤ ਨਹੀਂ ਦੇ ਸਕਦੀ। ਬੈਂਚ ਨੇ ਕਿਹਾ ਕਿ ਕਾਨੂੰਨ ਦੇ ਤਹਿਤ ਅਜਿਹਾ ਕੋਈ ਵੀ ਸੰਵਿਧਾਨਿਕ ਜਾਂ ਕਾਨੂੰਨੀ ਅਧਿਕਾਰ ਨਹੀਂ ਹੈ, ਜੋ ਆਮ ਲੋਕਾਂ ਨੂੰ ਨਿੱਜੀ ਸੰਪਤੀ, ਸਿਨੇਮਾ ਹਾਲ ਅੰਦਰ ਆਪਣਾ ਖਾਣਾ ਲੈ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਸ਼ਿਕਾਇਤਕਰਤਾ ਨੇ ਸਿਨੇਮਾ ਹਾਲ 'ਚ ਮਹਿੰਗੀਆਂ ਟਿਕਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਾਣੀ ਦੀਆਂ ਬੋਤਲਾਂ, ਬਰੈੱਡ-ਬਿਸਕੁਟ, ਬੱਚਿਆਂ ਲਈ ਗਰਮ ਪਾਣੀ ਤੇ ਸ਼ੂਗਰ ਦੇ ਸ਼ਿਕਾਰ ਲੋਕਾਂ ਲਈ ਨਾਸ਼ਤਾ ਜਾਂ ਕੋਈ ਹੋਰ ਚੀਜ਼ ਲੈ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜੋ ਖਾਣ-ਪੀਣ ਦੇ ਸਾਮਾਨ ਨੂੰ ਸਿਨੇਮਾ ਹਾਲ ਦੇ ਅੰਦਰ ਲੈ ਜਾਣ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਨੇ ਕਿਹਾ ਕਿ ਸਿਨੇਮਾ ਹਾਲ ਦੇ ਅੰਦਰ ਪਾਣੀ ਦੀਆਂ ਬੋਤਲਾਂ ਤੇ ਬੱਚਿਆਂ ਲਈ ਖਾਣਾ ਲੈ ਜਾਣ 'ਤੇ ਰੋਕ ਲਾਉਣਾ ਅਨੁਛੇਦ ਦੇ ਤਹਿਤ ਜੀਵਨ ਦੇ ਅਧਿਕਾਰ ਦੀ ਉਲੰਘਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਅਰਜ਼ੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਲਈ ਉਹ ਇਸ 'ਤੇ ਵਿਚਾਰ ਕਰਨ ਲਈ ਹਿਦਾਇਤਾਂ ਦੀ ਮੰਗ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News