ਬੋਲਡ ਲੁੱਕ ''ਚ ਦਿਵਿਅੰਕਾ ਤ੍ਰਿਪਾਠੀ ਦਿਸੇਗੀ ਹੁਣ ਵੈੱਬ ਸੀਰੀਜ਼ ''ਚ

Friday, November 2, 2018 4:33 PM

ਮੁੰਬਈ(ਬਿਊਰੋ)— ਟੀ. ਵੀ. ਦੀ ਲਾਡਲੀ ਨੂੰਹ ਇਸ਼ੀਤਾ ਭੱਲਾ ਯਾਨੀ ਦਿਵਿਅੰਕਾ ਤ੍ਰਿਪਾਠੀ ਹੁਣ ਜਲਦ ਹੀ ਫੈਨਜ਼ ਨੂੰ ਵੈੱਬ ਸੀਰੀਜ਼ 'ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਸੀਰੀਜ਼ ਦਾ ਪੋਸਟਰ ਖੁਦ ਦਿਵਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਇਸ ਵੈੱਬ ਸੀਰੀਜ਼ 'ਚ ਦਿਵਿਅੰਕਾ ਆਪਣੀ ਟੀ. ਵੀ. ਵਾਲੀ ਇਮੇਜ਼ ਤੋਂ ਵੱਖਰੀ ਯਾਨੀ ਬੋਲਡ ਲੁੱਕ 'ਚ ਨਜ਼ਰ ਆਉਣ ਵਾਲੀ ਹੈ।

PunjabKesari

ਦਿਵਿਅੰਕਾ ਵਲੋਂ ਸ਼ੇਅਰ ਕੀਤੇ ਪੋਸਟਰ 'ਚ ਨਜ਼ਰ ਆ ਰਿਹਾ ਹੈ ਕਿ ਉਹ ਰਸੋਈ 'ਚ ਹੈ। ਤਸਵੀਰ 'ਚ ਦਿਵਿਅੰਕਾ ਦੇ ਚਿਹਰੇ 'ਤੇ ਆਟਾ ਲੱਗਿਆ ਹੋਇਆ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਦਿੱਤਾ ਹੈ, “ਪਿਆਰ ਦੀ ਆਂਚ 'ਤੇ ਪੱਕ ਰਿਹਾ ਹੈ ਕੁਝ ਖਾਸ। ਕੀ ਤੁਹਾਨੂੰ ਪਤਾ ਹੈ ਕੌਣ ਹੈ ਇਸ 'ਚ ਮੇਰੇ ਨਾਲ।''

PunjabKesari
ਦੱਸ ਦੇਈਏ ਕਿ ਦਿਵਿਅੰਕਾ ਦੀ ਇਸ ਵੈੱਬ ਸੀਰੀਜ਼ ਦਾ ਨਾਂ 'ਕੋਲਡ ਲੱਸੀ ਤੇ ਚਿਕਨ ਮਸਾਲਾ' ਹੈ। ਇਸ ਨੂੰ ਲੈ ਕੇ ਉਹ ਕਾਫੀ ਐਕਸਾਈਟਿਡ ਵੀ ਹੈ। ਉਂਝ ਦਿਵਿਅੰਕਾ ਨਾਲ ਕੋਲਡ ਲੱਸੀ ਦਾ ਸਵਾਦ ਚੱਖਣ ਟੀ. ਵੀ. ਅਤੇ ਬਾਲੀਵੁੱਡ ਐਕਟਰ ਰਾਜੀਵ ਖੰਡੇਲਵਾਲ ਵੀ ਨਜ਼ਰ ਆਉਣਗੇ। ਇਸ਼ੀਤਾ ਦੀ ਸੀਰੀਜ਼ ਨੂੰ ਏਕਤਾ ਕਪੂਰ ਨੇ ਪ੍ਰੋਡਿਊਸ ਕੀਤਾ ਹੈ ਪਰ ਇਹ ਕਦੋਂ ਸ਼ੁਰੂ ਹੋਵੇਗੀ ਇਸ ਦਾ ਕੋਈ ਖੁਲਾਸਾ ਨਹੀਂ ਹੋਇਆ।


About The Author

sunita

sunita is content editor at Punjab Kesari