ਦਿਵਿਆਂਕਾ ਤੇ ਵਿਵੇਕ ਨੇ ਹਸਪਤਾਲ ''ਚ ਸੈਲੀਬ੍ਰੇਟ ਕੀਤੀ ਥਰਡ ਵੈਡਿੰਗ ਐਨੀਵਰਸਰੀ

Tuesday, July 9, 2019 11:16 AM
ਦਿਵਿਆਂਕਾ ਤੇ ਵਿਵੇਕ ਨੇ ਹਸਪਤਾਲ ''ਚ ਸੈਲੀਬ੍ਰੇਟ ਕੀਤੀ ਥਰਡ ਵੈਡਿੰਗ ਐਨੀਵਰਸਰੀ

ਮੁੰਬਈ(ਬਿਊਰੋ)— ਛੋਟੇ ਪਰਦੇ ਦੀ ਮਸ਼ਹੂਰ ਜੋੜੀ ਵਿਵੇਕ ਦਹੀਆ ਅਤੇ ਦਿਵਿਆਂਕਾ ਤ੍ਰਿਪਾਠੀ ਨੇ ਬੀਤੇ ਦਿਨੀਂ 8 ਜੁਲਾਈ ਨੂੰ ਥਰਡ ਵੈਡਿੰਗ ਐਨੀਵਰਸਰੀ ਸੈਲੀਬਰੇਟ ਕੀਤੀ। ਪਿਛਲੇ ਦਿਨੀਂ ਬੁਖਾਰ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਵਿਵੇਕ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਲਈ ਕਪਲ ਨੇ ਪਰਿਵਾਰ ਨਾਲ ਅੱਧੀ ਰਾਤ ਨੂੰ ਹਸਪਤਾਲ 'ਚ ਹੀ ਕੇਕ ਕੱਟ ਕੇ ਐਨੀਵਰਸਰੀ ਸੈਲੀਬਰੇਟ ਕੀਤਾ। ਹਾਲਾਂਕਿ ਵਿਵੇਕ ਦੀ ਸਿਹਤ ਨੂੰ ਦੇਖਦੇ ਹੋਏ ਦਿਵਿਆਂਕਾ ਨੇ ਉਨ੍ਹਾਂ ਨੂੰ ਕੇਕ ਨਾ ਦਿੱਤਾ। ਦਿਵਿਆਂਕਾ ਨੇ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਕੇਕ ਵਿਵੇਕ ਦੀ ਗੋਦੀ 'ਚ ਰੱਖਿਆ ਹੋਇਆ ਹੈ।

 
 
 
 
 
 
 
 
 
 
 
 
 
 

Unique Anniversary bring in is this...when the family sneaked in a cake to surprise us...when Viv and I exchanged a high-five instead of a piece of cake! #HappyAnniversary love!

A post shared by Divyanka Tripathi Dahiya (@divyankatripathidahiya) on Jul 7, 2019 at 6:49pm PDT


ਪਿਛਲੇ ਦਿਨੀਂ ਖਬਰ ਆਈ ਸੀ ਕਿ ਦਿਵਿਆਂਕਾ ਅਤੇ ਵਿਵੇਕ ਨੇ 'ਨੱਚ ਬੱਲੀਏ' ਦੇ ਪ੍ਰੀਮੀਅਰ ਲਈ ਆਪਣੇ ਡਾਂਸ ਪਰਫਾਰਮੈਂਸ ਦੀ ਸ਼ੂਟਿੰਗ ਕਰਨੀ ਸੀ ਪਰ ਵਿਵੇਕ ਦੀ ਸਿਹਤ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ।

 
 
 
 
 
 
 
 
 
 
 
 
 
 

Tera dhiyaan kidhar hai...teri heroine idhar hai!😉

A post shared by Divyanka Tripathi Dahiya (@divyankatripathidahiya) on Jun 26, 2019 at 4:02am PDT


ਦੱਸ ਦੇਈਏ ਕਿ ਦਿਵਿਆਂਕਾ ਅਤੇ ਵਿਵੇਕ ਦਾ ਵਿਆਹ 8 ਜੁਲਾਈ 2016 ਨੂੰ ਭੋਪਾਲ 'ਚ ਹੋਇਆ ਸੀ। ਦੋਵੇਂ ਪਹਿਲੀ ਵਾਰ 'ਯੇ ਹੈ ਮੋਹੱਬਤੇ' ਦੇ ਸੈੱਟ 'ਤੇ ਮਿਲੇ ਸਨ। ਇਹ ਇਸ ਕਪਲ ਦੀ ਤੀਜੀ ਵਰ੍ਹੇਗੰਡ ਹੈ। ਦਿਵਿਆਂਕਾ ਨੂੰ ਫਿਲਹਾਲ 'ਯੇ ਹੈ ਮੋਹੱਬਤੇ' 'ਚ ਇਸ਼ਿਤਾ ਦਾ ਕਿਰਦਾਰ ਨਿਭਾ ਰਹੀ ਹੈ।


About The Author

manju bala

manju bala is content editor at Punjab Kesari