11 ਜਨਵਰੀ ਨੂੰ ਹੋਵੇਗਾ ਖੁਲਾਸਾ, ਆਖਿਰ ਕਿਹੜੇ ਪਹਾੜੇ ਪੜ੍ਹ ਰਹੀ ਹੈ ਈਸ਼ਾ ਰਿਖੀ

Thursday, January 10, 2019 3:58 PM
11 ਜਨਵਰੀ ਨੂੰ ਹੋਵੇਗਾ ਖੁਲਾਸਾ, ਆਖਿਰ ਕਿਹੜੇ ਪਹਾੜੇ ਪੜ੍ਹ ਰਹੀ ਹੈ ਈਸ਼ਾ ਰਿਖੀ

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਦੋ ਦੂਣੀ ਪੰਜ' ਦੀ ਅਦਾਕਾਰਾ ਈਸ਼ਾ ਰਿਖੀ ਇਨ੍ਹੀਂ ਦਿਨੀਂ ਪਤਾ ਨਹੀਂ ਕਿਹਾੜੀਆਂ ਪੜਾਈਆਂ ਪੜ੍ਹ ਰਹੀ ਹੈ। ਉਸ ਨੂੰ ਸ਼ਾਇਦ ਪਹਾੜੇ ਨਹੀਂ ਆ ਰਹੇ ਇਸੇ ਲਈ ਉਹ 'ਦੋ ਦੂਣੀ ਚਾਰ' ਦੀ ਬਜਾਏ 'ਦੋ ਦੂਣੀ ਪੰਜ' ਹੀ ਆਖ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਨਵੀਂ ਆ ਰਹੀ ਫਿਲਮ 'ਦੋ ਦੂਣੀ ਪੰਜ', ਜੋ 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਹ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਅੰਮ੍ਰਿਤ ਮਾਨ ਵੀ ਨਜ਼ਰ ਆਉਣਗੇ। 

 
 
 
 
 
 
 
 
 
 
 
 
 
 

Do dooni 5 Releasing On 11th January @isharikhi @badboyshah @harrybhatti.director

A post shared by Karamjit Anmol (@karamjitanmol) on Jan 9, 2019 at 1:49am PST


ਦੱਸ ਦਈਏ ਕਿ ਇਸ ਫਿਲਮ ਰਾਹੀਂ ਸਮਾਜ ਨੂੰ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲ ਹੀ 'ਚ ਕਰਮਜੀਤ ਅਨਮੋਲ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਈਸ਼ਾ ਰਿਖੀ ਪਹਾੜੇ ਪੜ ਰਹੀ ਹੈ। ਉਸ ਨੇ ਕਿਹਾ ਕਿ ਇਹ ਪ੍ਰੈਕਟੀਕਲ ਪਹਾੜੇ ਨੇ ਇਨ੍ਹਾਂ ਪਹਾੜਿਆਂ ਬਾਰੇ ਤੁਹਾਨੂੰ ਸਾਰਿਆਂ ਨੂੰ 11 ਜਨਵਰੀ ਨੂੰ ਪਤਾ ਲੱਗ ਜਾਵੇਗਾ। ਇਸ ਦੇ ਨਾਲ ਹੀ ਰੌਸ਼ਨ ਪ੍ਰਿੰਸ ਨੇ ਵੀ ਫਿਲਮ ਦੀ ਕਾਮਯਾਬੀ ਦੀ ਕਾਮਨਾ ਕੀਤੀ ਹੈ। ਦੱਸ ਦੇਈਏ ਕਿ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ 'ਦੋ ਦੂਣੀ ਪੰਜ' 11 ਜਨਵਰੀ ਵ੍ਹਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ।

 
 
 
 
 
 
 
 
 
 
 
 
 
 

ohna te taan JOONI badlan da case v banda😂😂 2 din reh gye mittro🙏🏽🙏🏽 DO DOONI PANJ 11 JANUARY

A post shared by Amrit Maan (@amritmaan106) on Jan 9, 2019 at 4:41am PST

ਦੱਸਣਯੋਗ ਹੈ ਕਿ ਫਿਲਮ ਦਾ ਵਿਸ਼ਾ ਬਹੁਤ ਗੰਭੀਰ ਨਜ਼ਰ ਆਉਂਦਾ ਹੈ ਪਰ ਇਸ ਦਾ ਟਰੇਲਰ ਜਜ਼ਬਾਤ, ਕਾਮੇਡੀ ਅਤੇ ਸੰਦੇਸ਼ ਦਾ ਪੂਰਾ ਪੈਕੇਜ ਹੈ। ਫਿਲਮ 'ਦੋ ਦੂਣੀ ਪੰਜ' ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ, ਸਕ੍ਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ। ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਤੋਂ ਇਲਾਵਾ ਕਰਮਜੀਤ ਅਨਮੋਲ, ਰਾਣਾ ਰਣਬੀਰ, ਸਰਦਾਰ ਸੋਹੀ, ਹਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਨੀ, ਰੁਪਿੰਦਰ ਰੁਪੀ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ।

 


Edited By

Sunita

Sunita is news editor at Jagbani

Read More