'ਦੋ ਦੂਣੀ ਪੰਜ' ਫਿਲਮ ਨੂੰ ਦਰਸ਼ਕਾਂ ਨੇ ਕੀਤਾ ਚੰਗੇ ਨੰਬਰਾਂ ਨਾਲ ਪਾਸ (ਵੀਡੀਓ)

Friday, January 11, 2019 8:54 PM
'ਦੋ ਦੂਣੀ ਪੰਜ' ਫਿਲਮ ਨੂੰ ਦਰਸ਼ਕਾਂ ਨੇ ਕੀਤਾ ਚੰਗੇ ਨੰਬਰਾਂ ਨਾਲ ਪਾਸ (ਵੀਡੀਓ)

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਦੋ ਦੂਣੀ ਪੰਜ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਅੰਮ੍ਰਿਤ ਮਾਨ ਤੇ ਇਸ਼ਾ ਰਿਖੀ ਦੇ ਨਾਲ ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਰਣਬੀਰ, ਨਿਸ਼ਾ ਬਾਨੋ, ਹਾਰਬੀ ਸੰਘਾ, ਮਲਕੀਤ ਰੌਣੀ, ਨਿਰਮਲ ਰਿਸ਼ੀ ਤੇ ਪ੍ਰੀਤੀ ਸਾਹਨੋ ਵੀ ਆਪਣੀ ਅਦਾਕਾਰੀ ਦਿਖਾਉਂਦੇ ਨਜ਼ਰ ਆ ਰਹੇ ਹਨ। ਫਿਲਮ ਨੂੰ ਬਾਦਸ਼ਾਹ ਨੇ ਪ੍ਰੋਡਿਊਸ ਕੀਤਾ ਹੈ, ਜੋ ਬਾਦਸ਼ਾਹ ਦੇ ਹੀ ਅਪਰਾ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਫਿਲਮ ਦੀ ਕਹਾਣੀ ਜੀਵਾ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਹੈਰੀ ਭੱਟੀ ਨੇ ਕੀਤਾ ਹੈ।

ਲਿੰਕ 'ਤੇ ਕਲਿਕ ਕਰਕੇ ਦੇਖੋ 'ਦੋ ਦੂਣੀ ਪੰਜ' ਦਾ ਵੀਡੀਓ ਮੂਵੀ ਰੀਵਿਊ—

ਫਿਲਮ ਬੇਰੁਜ਼ਗਾਰੀ ਦੇ ਮੁੱਦੇ 'ਤੇ ਬਣੀ ਹੈ ਤੇ ਇਸੇ ਦੇ ਆਲੇ-ਦੁਆਲੇ ਫਿਲਮ ਦੀ ਕਹਾਣੀ ਘੁੰਮਦੀ ਹੈ। ਅੰਮ੍ਰਿਤ ਮਾਨ ਫਿਲਮ 'ਚ ਆਪਣੇ ਹੱਕਾਂ ਲਈ ਖੜ੍ਹੇ ਹੁੰਦੇ ਹਨ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡਾ ਐਜੂਕੇਸ਼ਨ ਸਿਸਟਮ ਕਿਸ ਤਰ੍ਹਾਂ ਦਾ ਬਣ ਚੁੱਕਾ ਹੈ। ਇਸ ਤੋਂ ਇਲਾਵਾ ਫਿਲਮ 'ਚ ਹਰ ਰੰਗ ਤੁਹਾਨੂੰ ਦੇਖਣ ਨੂੰ ਮਿਲੇਗਾ। ਫਿਲਮ 'ਚ ਕਾਮੇਡੀ ਵੀ ਹੈ, ਇਮੋਸ਼ਨਜ਼ ਵੀ ਹਨ ਤੇ ਰੋਮਾਂਸ ਵੀ। ਫਿਲਮ ਦਾ ਮਿਊਜ਼ਿਕ ਵਧੀਆ ਹੈ, ਜੋ ਲੋਕਾਂ ਵਲੋਂ ਪਹਿਲਾਂ ਹੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਦੇ ਡਾਇਲਾਗਸ ਵੀ ਤੁਹਾਨੂੰ ਹਸਾਉਂਦੇ ਰਹਿਣਗੇ। ਜੇਕਰ ਇਸ ਹਫਤੇ ਤੁਸੀਂ ਕੋਈ ਫਿਲਮ ਦੇਖਣ ਦਾ ਮਨ ਬਣਾ ਰਹੇ ਹੋ ਤਾਂ 'ਦੋ ਦੂਣੀ ਪੰਜ' ਇਕ ਚੰਗੀ ਫਿਲਮ ਹੈ।


Edited By

Rahul Singh

Rahul Singh is news editor at Jagbani

Read More