''ਡਾਨ 3'' ''ਚ ਪ੍ਰਿਅੰਕਾ ਨਹੀਂ ਇਹ ਅਭਿਨੇਤਰੀ ਹੋਵੇਗੀ ਸ਼ਾਹਰੁਖ ਦੀ ਜੰਗਲੀ ਬਿੱਲੀ

Monday, June 19, 2017 6:21 PM
''ਡਾਨ 3'' ''ਚ ਪ੍ਰਿਅੰਕਾ ਨਹੀਂ ਇਹ ਅਭਿਨੇਤਰੀ ਹੋਵੇਗੀ ਸ਼ਾਹਰੁਖ ਦੀ ਜੰਗਲੀ ਬਿੱਲੀ

ਮੁੰਬਈ— ਜਦੋਂ ਅਮਿਤਾਭ ਬੱਚਨ ਦੀ ਫਿਲਮ 'ਡਾਨ' ਨੇ ਬਾਲੀਵੁੱਡ 'ਚ ਦਸਤਕ ਦਿੱਤੀ ਸੀ, ਉਦੋਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਇੰਨੀ ਵੱਡੀ ਫਿਲਮ ਬਣ ਜਾਵੇਗੀ। ਅਮਿਤਾਭ ਤੋਂ ਲੈ ਕੇ ਸ਼ਾਹਰੁਖ ਖਾਨ ਦੀ 'ਡਾਨ' ਨੇ ਬਾਲੀਵੁੱਡ 'ਚ ਆਪਣੀ ਡੂੰਘੀ ਛਾਪ ਛੱਡੀ ਹੈ ਤੇ ਹੁਣ ਇਕ ਵਾਰ ਮੁੜ ਪ੍ਰੋਡਿਊਸਰ ਰਿਤੇਸ਼ ਸਿੱਧਵਾਨੀ 'ਡਾਨ' ਦਾ ਤੀਜਾ ਭਾਗ ਬਣਾਉਣ ਜਾ ਰਹੇ ਹਨ।
ਖਬਰ ਹੈ ਕਿ ਰਿਤੇਸ਼ ਫਿਲਮ 'ਡਾਨ 3' ਬਣਾਉਣਾ ਤਾਂ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕੋਈ ਕਹਾਣੀ ਨਹੀਂ ਮਿਲ ਰਹੀ ਸੀ ਪਰ ਹਾਲ ਹੀ 'ਚ ਰਿਤੇਸ਼ ਨੇ ਇਕ ਇੰਟਰਵਿਊ ਦੌਰਾਨ ਦੱਸਿਆ, 'ਅਸੀਂ 'ਡਾਨ' ਦੇ ਤੀਜੇ ਭਾਗ 'ਡਾਨ 3' ਬਾਰੇ ਹੁਣ ਕਾਫੀ ਡੂੰਘਾਈ ਨਾਲ ਸੋਚ ਰਹੇ ਹਾਂ। ਸਾਨੂੰ ਇਸ ਫਿਲਮ ਦਾ ਆਇਡੀਆ ਵੀ ਮਿਲ ਗਿਆ ਹੈ ਤੇ ਇਨ੍ਹੀਂ ਦਿਨੀਂ ਇਸ ਦੀ ਕਹਾਣੀ 'ਤੇ ਕੰਮ ਚੱਲ ਰਿਹਾ ਹੈ। ਜਿਵੇਂ ਹੀ ਸਾਡਾ ਕੰਮ ਖਤਮ ਹੁੰਦਾ ਹੈ, ਅਸੀਂ ਇਸ ਫਿਲਮ ਦਾ ਐਲਾਨ ਕਰ ਦੇਵਾਂਗੇ।'
PunjabKesari
ਸੁਣਨ 'ਚ ਤਾਂ ਇਹ ਵੀ ਆਇਆ ਹੈ ਕਿ ਇਸ ਫਿਲਮ 'ਚ ਜੰਗਲੀ ਬਿੱਲੀ ਪ੍ਰਿਅੰਕਾ ਚੋਪੜਾ ਨਹੀਂ, ਸਗੋਂ ਕੈਟਰੀਨਾ ਕੈਫ ਬਣੇਗੀ। ਸ਼ਾਇਦ ਇਸ ਦੀ ਵਜ੍ਹਾ ਸ਼ਾਹਰੁਖ ਤੇ ਪ੍ਰਿਅੰਕਾ 'ਚ ਹੱਦ ਤੋਂ ਵੱਧ ਆਉਂਦੀਆਂ ਨਜ਼ਦੀਕੀਆਂ ਹਨ, ਜਿਸ ਦੇ ਚਲਦਿਆਂ ਇਕ ਵਾਰ ਮੁੜ ਸ਼ਾਹਰੁਖ ਤੇ ਉਸ ਦੀ ਪਤਨੀ ਗੌਰੀ 'ਚ ਅਣਬਣ ਵੀ ਹੋ ਚੁੱਕੀ ਹੈ।