ਡੋਂਗਰੀ ਕਾ ਰਾਜਾ : ਗੈਂਗਸਟਰ ਦੀ ਪ੍ਰੇਮ ਕਹਾਣੀ ''ਤੇ ਆਧਾਰਿਤ

11/7/2016 8:01:49 AM

ਨਵੀਂ ਦਿੱਲੀ— ਟੀ. ਵੀ. ਦੇ ਮਿਸਟਰ ਬਜਾਜ ਹੁਣ ਇਕ ਅੰਡਰਵਰਲਡ ਡਾਨ ਬਣ ਕੇ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੇ ਹਨ। ਰੋਨਿਤ ਰਾਏ ਆਪਣੀ ਅਗਲੀ ਫਿਲਮ ''ਡੋਂਗਰੀ ਕਾ ਰਾਜਾ'' ਰਾਹੀਂ ਦਰਸ਼ਕਾਂ ਨੂੰ ਆਪਣੇ ਅਭਿਨੈ ਨਾਲ ਇਕ ਫਿਰ ਹੈਰਾਨ ਕਰਨ ਲਈ ਤਿਆਰ ਹਨ। ਇਸ ਫਿਲਮ ''ਚ ਰੋਨਿਤ ਨਾਲ ਅਸ਼ਮਿਤ ਪਟੇਲ, ਗਸ਼ਮੀਰ ਮਹਾਜਨੀ ਤੇ ਰਿਚਾ ਸਿਨਹਾ ਅਹਿਮ ਕਿਰਦਾਰ ''ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਹਾਦੀ ਅਲੀ ਅਬਰਾਰ ਨੇ ਕੀਤਾ ਹੈ। ਡੋਂਗਰੀ ਮੁੰਬਈ ਦਾ ਉਹ ਸ਼ਾਂਤ ਇਲਾਕਾ ਸੀ, ਜੋ ਗੋਦੀ ਨਾਲ ਲੱਗਾ ਹੋਣ ਕਾਰਨ ਪ੍ਰਸਿੱਧ ਸੀ ਪਰ ਬਾਅਦ ''ਚ ਅਪਰਾਧ ਤੇ ਸਮੱਗਲਿੰਗ ਦੇ ਅੱਡੇ ''ਚ ਤਬਦੀਲ ਹੋ ਗਿਆ। ਇਥੇ ਵੱਡੇ ਅਪਰਾਧ ਦੇ ਨਾਲ ਅਨੋਖੀਆਂ ਪ੍ਰੇਮ ਕਹਾਣੀਆਂ ਨੇ ਜਨਮ ਲਿਆ। ਫਿਲਮ ਇਕ ਗੈਂਗਸਟਰ ਦੀ ਪ੍ਰੇਮ ਕਹਾਣੀ ''ਤੇ ਆਧਾਰਿਤ ਹੈ। ''ਡੋਂਗਰੀ ਕਾ ਰਾਜਾ'' ਦੇ ਪ੍ਰਮੋਸ਼ਨ ਨੂੰ ਲੈ ਕੇ ਫਿਲਮ ਦੀ ਸਾਰੀ ਸਟਾਰਕਾਸਟ ਦਿੱਲੀ ਪੁੱਜੀ। ਦਿੱਲੀ ''ਚ ਉਨ੍ਹਾਂ ਨੇ ਨਵੋਦਿਆ ਟਾਈਮਜ਼/ਪੰਜਾਬ ਕੇਸਰੀ ਨਾਲ ਖਾਸ ਗੱਲਬਾਤ ਕੀਤੀ। ਇਸ ਮੌਕੇ ਫਿਲਮ ਪ੍ਰੋਡਿਊਸਰ ਪੀ. ਐੱਸ. ਚਟਵਾਲ ਵੀ ਮੌਜੂਦ ਸਨ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-
''ਡੋਂਗਰੀ ਕਾ ਰਾਜਾ'' ਬਾਰੇ ਰੋਨਿਤ ਕਹਿੰਦੇ ਹਨ ਕਿ ਫਿਲਮ ਦੀ ਕਹਾਣੀ ਇਕ ਗੈਂਗਸਟਰ ਦੀ ਹੈ ਪਰ ਇਸ ਵਿਚ ਇਕ ਜ਼ਬਰਦਸਤ ਲਵ ਐਂਗਲ ਦੇਖਣ ਨੂੰ ਮਿਲੇਗਾ। ਕਹਿ ਸਕਦੇ ਹਾਂ ਕਿ ਕੈਨਵਸ ਅੰਡਰਵਰਲਡ ਹੈ ਤਾਂ ਪੇਂਟਿੰਗ ਪ੍ਰੇਮ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਡੋਂਗਰੀ ਤੋਂ ਕਿਹੜੇ-ਕਿਹੜੇ ਮਾਫੀਆ ਨਿਕਲੇ ਹਨ ਪਰ ਮੈਂ ਇਸ ਬਾਰੇ ਸੁਣਿਆ ਬਹੁਤ ਹੈ। ਫਿਲਮ ਦੀ ਪੂਰੀ ਕਹਾਣੀ ਡੋਂਗਰੀ ਖੇਤਰ ''ਚ ਫਿਲਮਾਈ ਗਈ ਹੈ।
♦ ਰੀਅਲ ਲਾਈਫ ''ਤੇ ਨਹੀਂ ਹੈ ਇਹ ਕਹਾਣੀ
ਰੋਨਿਤ ਨੇ ਦੱਸਿਆ ਕਿ ਮੈਂ ਇਸ ਫਿਲਮ ''ਚ ਇਕ ਗੈਂਗਸਟਰ ਦਾ ਕਿਰਦਾਰ ਨਿਭਾ ਰਿਹਾ ਹਾਂ, ਜਿਸ ਦਾ ਕਿਸੇ ਵੀ ਜਿਊਂਦੇ ਵਿਅਕਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਲਈ ਮੈਨੂੰ ਕਾਫੀ ਮਿਹਨਤ ਕਰਨੀ ਪਈ ਹੈ। ਮੈਂ ਗੱਲਾਂ ਤੋਂ ਜ਼ਿਆਦਾ ਆਪਣੇ ਐਕਸਪ੍ਰੈਸ਼ਨ ਅਤੇ ਲੁਕ ਤੋਂ ਕੰਮ ਲੈਣਾ ਸੀ। ਮੇਰਾ ਕਿਰਦਾਰ ਇਕਦਮ ਰਫ ਅਤੇ ਟਫ ਹੈ ਪਰ ਫਿਰ ਵੀ ਉਸ ''ਚ ਇਨਸਾਨੀਅਤ ਹੈ।
♦ ਜੋ ਵੀ ਮਿਲਿਆ, ਛੋਟੇ ਪਰਦੇ ਕਾਰਨ ਮਿਲਿਆ
ਰੋਨਿਤ ਕਹਿੰਦੇ ਹਨ ਕਿ ਟੀ. ਵੀ. ਮੇਰੇ ਜ਼ਿਆਦਾ ਕਰੀਬ ਹੈ। ਨਾਲ ਹੀ ਮੈਂ ਫਿਲਮਾਂ ਵੀ ਕਰ ਰਿਹਾ ਹਾਂ ਪਰ ਅੱਜ ਜੋ ਵੀ ਮੇਰੇ ਕੋਲ ਹੈ, ਉਹ ਮੈਨੂੰ ਛੋਟੇ ਪਰਦੇ ਕਾਰਨ ਮਿਲਿਆ ਹੈ। ਦਰਸ਼ਕਾਂ ਨੇ ਮੇਰੀਆਂ ਫਿਲਮਾਂ ਨੂੰ ਖੂਬ ਸਲਾਹਿਆ ਹੈ। ਦਰਸ਼ਕ ਮੈਨੂੰ 6 ਮਹੀਨਿਆਂ ''ਚ ਇਕ ਵਾਰ ਦੇਖਣ ਤੋਂ ਜ਼ਿਆਦਾ ਹਫਤੇ ''ਚ 4 ਵਾਰ ਦੇਖਣਾ ਪਸੰਦ ਕਰਦੇ ਹਨ।
♦ ਇਸ ਫਿਲਮ ਤੋਂ ਪਹਿਲਾਂ ਹੀ ਸਾਈਨ ਕਰ ਚੁੱਕਾ ਸੀ ''ਸਰਕਾਰ-3''
ਖਬਰਾਂ ਸਨ ਕਿ ਰੋਨਿਤ ਦਾ ਕਿਰਦਾਰ ''ਸਰਕਾਰ-3'' ''ਚ ਵੀ ਡੋਂਗਰੀ ਕਾ ਰਾਜਾ ਨਾਲ ਮਿਲਦਾ-ਜੁਲਦਾ ਹੈ। ਇਸ ''ਤੇ ਰੋਨਿਤ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਖਬਰਾਂ ਕਿਸੇ ਗਲਤਫਹਿਮੀ ਕਾਰਨ ਵਾਇਰਲ ਹੋਈਆਂ ਹਨ। ਦਰਅਸਲ, ਮੈਂ ਸਰਕਾਰ-3 ਦਾ ਹਿੱਸਾ ਹਾਂ ਅਤੇ ਉਸ ਦੀ 40 ਫੀਸਦੀ ਸ਼ੂਟਿੰਗ ਵੀ ਖਤਮ ਕਰ ਚੁੱਕਾ ਹਾਂ। ਇਸ ਫਿਲਮ ਤੋਂ ਪਹਿਲਾਂ ਮੈਂ ਸਰਕਾਰ-3 ਸਾਈਨ ਕਰ ਚੁੱਕਾ ਸੀ। ਇਸ ਵਿਚ ਮੇਰਾ ਕਿਰਦਾਰ ''ਡੋਂਗਰੀ ਕਾ ਰਾਜਾ'' ਨਾਲੋਂ ਵੱਖਰਾ ਹੈ।
♦ ਸਭ ਤੋਂ ਖਾਸ ਹੋਵੇਗਾ ਸਨੀ ਦਾ ਆਈਟਮ ਨੰਬਰ
ਫਿਲਮ ''ਡੋਂਗਰੀ ਕਾ ਰਾਜਾ'' ''ਚ ਸਨੀ ਲਿਓਨ ਦਾ ਆਈਟਮ ਨੰਬਰ ਵੀ ਰੱਖਿਆ ਗਿਆ ਹੈ। ਇਸ ਗੀਤ ਦੇ ਬੋਲ ਹਨ- ''ਮੇਰੀ ਯੇ ਚੋਲੀ ਬਲਾਕਬਸਟਰ ਲਗੇ...''। ਗੀਤ ਨੂੰ ਆਵਾਜ਼ ਦਿੱਤੀ ਹੈ ਗਾਇਕਾ ਮਮਤਾ ਸ਼ਰਮਾ ਨੇ। ਸਨੀ ਨੇ ਇਸ ਗੀਤ ਲਈ ਜ਼ਿਆਦਾ ਪ੍ਰੈਕਟਸ ਨਹੀਂ ਕੀਤੀ ਤੇ ਸਿਰਫ ਕੁਝ ਦਿਨਾਂ ਦੀ ਤਿਆਰੀ ਤੋਂ ਬਾਅਦ ਇਸ ਨੂੰ ਫਿਲਮਾਇਆ ਗਿਆ ਹੈ। ਆਈਟਮ ਨੰਬਰ ਨੂੰ ਕੋਰੀਓਗ੍ਰਾਫ ਗਣੇਸ਼ ਅਚਾਰੀਆ ਨੇ ਕੀਤਾ ਹੈ ਅਤੇ ਸੰਗੀਤ ਮੀਤ ਬ੍ਰਦਰਜ਼ ਨੇ ਤਿਆਰ ਕੀਤਾ ਹੈ। ਗੀਤ ''ਚ ਕਈ ਔਖੇ ਸਟੈੱਪਸ ਹਨ, ਜਿਨ੍ਹਾਂ ਨੂੰ ਸਨੀ ਨੇ ਬਾਖੂਬੀ ਕੀਤਾ ਹੈ।
♦ ਪਸੰਦ ਆਵੇਗੀ ਫਿਲਮ : ਚਟਵਾਲ
ਫਿਲਮ ਦੇ ਪ੍ਰੋਡਿਊਸਰ ਪੀ. ਐੱਸ. ਚਟਵਾਲ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਮੈਂ ਕਿਸੇ ਫਿਲਮ ਦਾ ਨਿਰਮਾਣ ਕਰਾਂ। 15 ਕਹਾਣੀਆਂ ''ਚੋਂ ਇਹ ਪਸੰਦ ਆਈ, ਜਿਸ ਤੋਂ ਬਾਅਦ ਮੈਂ ਐਸੋਸੀਏਟ ਪ੍ਰੋਡਿਊਸਰ ਰਵੀ ਸਿੰਘ ਨੂੰ ਕੰਮ ਕਰਨ ਦੀ ਸਲਾਹ ਦਿੱਤੀ। ਫਿਲਮ ਨੂੰ ਦਿਲੋਂ ਬਣਾਇਆ ਗਿਆ ਹੈ। ਉਮੀਦ ਹੈ ਕਿ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।
♦ ਨਾ ਦਬੰਗ, ਨਾ ਸਿੰਘਮ : ਅਸ਼ਮਿਤ ਪਟੇਲ
ਫਿਲਮ ''ਚ ਆਪਣੇ ਕਿਰਦਾਰ ਬਾਰੇ ਦੱਸਦਿਆਂ ਅਸ਼ਮਿਤ ਪਟੇਲ ਨੇ ਕਿਹਾ ਕਿ ਮੈਂ ਇਸ ਫਿਲਮ ''ਚ ਇਕ ਪੁਲਸ ਵਾਲੇ ਦੇ ਕਿਰਦਾਰ ''ਚ ਹਾਂ ਪਰ ਮੇਰਾ ਕਿਰਦਾਰ ਦਬੰਗ ਜਾਂ ਸਿੰਘਮ ਤੋਂ ਪ੍ਰੇਰਿਤ ਨਹੀਂ ਹੈ। ਮੈਂ ਇਸ ਫਿਲਮ ''ਚ ਇਕ ਜਾਂਬਾਜ਼ ਪੁਲਸ ਵਾਲੇ ਦੇ ਕਿਰਦਾਰ ''ਚ ਹਾਂ, ਜੋ ਗੁੰਡਾਗਰਦੀ ਤੇ ਅੰਡਰਵਰਲਡ ਨੂੰ ਖਤਮ ਕਰਨਾ ਚਾਹੁੰਦਾ ਹੈ।
♦ ਬਹੁਤ ਲੱਕੀ ਹਾਂ ਮੈਂ : ਰਿਚਾ ਸਿਨਹਾ
ਰਿਚਾ ਸਿਨਹਾ ਇਸ ਫਿਲਮ ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਆਪਣੇ ਇਸ ਅਨੁਭਵ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹੈ ਕਿ ਮੈਂ ਖੁਦ ਨੂੰ ਬਹੁਤ ਲੱਕੀ ਮੰਨਦੀ ਹਾਂ ਕਿ ਮੈਨੂੰ ਆਪਣੀ ਪਹਿਲੀ ਫਿਲਮ ''ਚ ਰੋਨਿਤ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਇਨ੍ਹਾਂ ਦੀਆਂ ਕਈ ਫਿਲਮਾਂ ਤੇ ਸੀਰੀਅਲ ਦੇਖੇ ਹਨ ਅਤੇ ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਹਾਂ। ਹੁਣ ਮੈਂ ਇਸ ਫਿਲਮ ''ਚ ਕਿਸ ਤਰ੍ਹਾਂ ਦਾ ਕੰਮ ਕੀਤਾ ਹੈ, ਇਸ ਦਾ ਫੈਸਲਾ ਤਾਂ ਦਰਸ਼ਕ ਹੀ ਕਰਨਗੇ।
♦ ਪਿਆਰ ''ਚ ਹੈ ਬੜਾ ਦਮ : ਗਸ਼ਮੀਰ
ਗਸ਼ਮੀਰ ਮਹਾਜਨੀ ਇਸ ਫਿਲਮ ਨਾਲ ਬਾਲੀਵੁੱਡ ''ਚ ਡੈਬਿਊ ਕਰ ਰਹੇ ਹਨ। ਫਿਲਮ ''ਚ ਉਹ ਗੈਂਗਸਟਰ (ਰੋਨਿਤ) ਦੇ ਬੇਟੇ ਦੇ ਕਿਰਦਾਰ ''ਚ ਹਨ। ਗਸ਼ਮੀਰ ਕਹਿੰਦੇ ਹਨ ਕਿ ਮੈਂ ਸਾਈਲੈਂਟ ਕਿਲਰ ਦੇ ਕਿਰਦਾਰ ''ਚ ਹਾਂ, ਜੋ ਗੱਲਾਂ ਘੱਟ ਕਰਦਾ ਹੈ ਪਰ ਸਭ ਸਮਝਦਾ ਹੈ। ਉਹ ਕ੍ਰਿਮੀਨਲ ਬੈਕਗਰਾਊਂਡ ਤੋਂ ਹੈ। ਉਸ ਦਾ ਦਿਲ ਉਸ ਤਰ੍ਹਾਂ ਦਾ ਨਹੀਂ ਹੈ। ਉਹ ਦਿਲ ਤੋਂ ਬਹੁਤ ਮਜ਼ਬੂਤ ਹੈ ਪਰ ਆਪਣੇ ਪਿਆਰ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਉਸ ਦਾ ਮੰਨਣਾ ਹੈ ਕਿ ਪਿਆਰ ਕਿਸੇ ਨੂੰ ਵੀ ਬਦਲ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News