''ਡ੍ਰੀਮ ਗਰਲ'' ਨੂੰ ਇਹ 3 ਵੱਡੇ ਸਟਾਰਜ਼ ਕਰਦੇ ਸਨ ਪਿਆਰ, ਫਿਰ ਵੀ ਧਰਮਿੰਦਰ ਨਾਲ ਕੀਤਾ ਵਿਆਹ

Thursday, May 11, 2017 3:36 PM
ਮੁੰਬਈ— ਬਾਲੀਵੁੱਡ ਦੀ ''ਡ੍ਰੀਮ ਗਰਲ'' ਕਹਾਉਣ ਵਾਲੀ ਅਦਾਕਾਰਾ ਹੇਮਾ ਮਾਲਿਨੀ ਅਤੇ ਉਨ੍ਹਾਂ ਦੇ ਪਤੀ ਧਰਮਿੰਦਰ ਨੇ ਹਾਲ ਹੀ ''ਚ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਡ ਮਨਾਈ। ਧਰਮਿੰਦਰ-ਹੇਮਾ ਦਾ ਵਿਆਹ ਹੋਣਾ ਇੰਨਾ ਅਸਾਨ ਨਹੀਂ ਸੀ, ਜਿਸ ਸਮੇਂ ਇਨ੍ਹਾਂ ਦਾ ਵਿਆਹ ਹੋਇਆ, ਉਸ ਸਮੇਂ ਧਰਮਿੰਦਰ ਤੋਂ ਇਲਾਵਾ ਦੋ ਹੋਰ ਸਟਾਰਜ਼ ਸਨ, ਜੋ ਹੇਮਾ ਨੂੰ ਪਿਆਰ ਕਰਦੇ ਸਨ। ਇਹ ਹੀ ਨਹੀਂ ਧਰਮਿੰਦਰ ਵੀ ਖੁਦ ਵਿਆਹੇ ਹੋਏ ਅਤੇ ਚਾਰ ਬੱਚਿਆ ਦੇ ਪਿਤਾ ਸਨ।
ਦੱਸਣਾ ਚਾਹੁੰਦੇ ਹਾਂ ਕਿ ਸਾਲ 1974 ''ਚ ਹੇਮਾ ਮਾਲਿਨੀ ਨੂੰ ਬਾਲੀਵੁੱਡ ਦੇ ਤਿੰਨ ਅਭਿਨੇਤਾ ਸੰਜੀਵ ਕੁਮਾਰ, ਜਿਤੇਂਦਰ ਅਤੇ ਧਰਮਿੰਦਰ ਪਿਆਰ ਕਰਦੇ ਸਨ, ਪਰ ਹੇਮਾ ਧਰਮਿੰਦਰ ਨੂੰ ਪਿਆਰ ਕਰਦੀ ਸੀ। ਧਰਮਿੰਦਰ ਵਿਆਹੇ ਹੋਣ ਕਰਕੇ ਹੇਮਾ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਸਨ, ਜਿਸ ਕਰਕੇ ਹੇਮਾ ਪਰੇਸ਼ਾਨ ਰਹਿੰਦੀ ਸੀ। ਧਰਮਿੰਦਰ ਵੀ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦੇ ਕੇ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸਨ, ਪਰ ਪ੍ਰਕਾਸ਼ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਮਨਾ ਕਰ ਦਿੱਤਾ ਸੀ।
ਦੱਸਿਆ ਜਾਂਦਾ ਹੈ ਕਿ ਉਸੇ ਸਮੇਂ ਸੰਜੀਵ ਕੁਮਾਰ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਉਨ੍ਹਾਂ ਨੇ ਜਿਤੇਂਦਰ ਦੀ ਮਦਦ ਮੰਗੀ ਸੀ। ਸੰਜੀਵ ਨੇ ਜਿਤੇਂਦਰ ਨੂੰ ਉਨ੍ਹਾਂ ਦੇ ਦਿਲ ਦੀ ਗੱਲ ਹੇਮਾ ਦੱਸਣ ਲਈ ਕਿਹਾ, ਪਰ ਹੇਮਾ ਨੇ ਸੰਜੀਵ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ।
ਖ਼ਬਰਾਂ ਇਹ ਵੀ ਸਨ ਕਿ ਹੇਮਾ ਨੇ ਸੰਜੀਵ ਨਾਲ ਵਿਆਹ ਕਰਨ ਤੋਂ ਤਾਂ ਮਨਾ ਕਰ ਦਿੱਤਾ ਸੀ, ਪਰ ਹੇਮਾ ਨੂੰ ਜਿਤੇਂਦਰ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਦੋਵਾਂ ਨੇ ਫਿਲਮ ''ਦੁਲਹਨ'' ''ਚ ਇਕੱਠੇ ਕੰਮ ਕੀਤਾ। ਇਸੇ ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਨੇ ਪਿਆਰ ਦਾ ਇਜ਼ਹਾਰ ਕੀਤਾ।
ਦੋਵਾਂ ਦੇ ਪਰਿਵਾਰ ਵੀ ਵਿਆਹ ਲਈ ਮੰਨ ਗਏ ਸਨ, ਹਾਲਾਂਕਿ ਜਿਤੇਂਦਰ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸਨ, ਪਰ ਉਸ ਸਮੇਂ ਉਹ ਸ਼ੋਭਾ ਨੂੰ ਵੀ ਡੇਟ ਕਰ ਰਹੇ ਸਨ। ਦੱਸਣਾ ਚਾਹੁੰਦੇ ਹਾਂ ਕਿ ਸ਼ੋਭਾ ਜਿਤੇਂਦਰ ਦੀ ਬਚਪਨ ਦੀ ਦੋਸਤ ਸੀ। ਜਦੋਂ ਸ਼ੋਭਾ ਨੂੰ ਉਨ੍ਹਾਂ ਦੇ ਅਫੇਅਰ ਦਾ ਪਤਾ ਲੱਗਿਆ ਤਾਂ ਉਸ ਨੇ ਹੇਮਾ ਨੂੰ ਜਿਤੇਂਦਰ ਨੂੰ ਸਮਝਾਉਣ ਲਈ ਕਿਹਾ। ਉੱਧਰ ਜਿਤੇਂਦਰ ਹੇਮਾ ਨਾਲ ਵਿਆਹ ਲਈ ਆਪਣੇ ਪਰਿਵਾਰ ਨੂੰ ਮਿਲਵਾਉਣ ਲਈ ਹੇਮਾ ਦੇ ਘਰ ਪਹੁੰਚ ਗਏ। ਪਰਿਵਾਰ ਦੀ ਮੁਲਾਕਾਤ ਦੇ ਸਮੇਂ ਹੇਮਾ ਦੇ ਘਰ ਧਰਮਿੰਦਰ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਹੇਮਾ ਨੂੰ ਕਿਹਾ ਉਹ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੇ ਹਨ ਅਤੇ ਉਹ ਹੇਮਾ ਨੂੰ ਮਿਲਣਾ ਚਾਹੁੰਦੇ ਹਨ।
ਇਹ ਵੀ ਸੁਣਨ ''ਚ ਆਇਆ ਸੀ ਕਿ ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਮਨਾ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਸੀ। ਹੇਮਾ ਦੇ ਪਿਤਾ ਵੀ. ਐੱਸ. ਰਾਮਾਨੁਜ ਚੱਕਰਵਤੀ ਧਰਮਿੰਦਰ ਨਾਲ ਉਨ੍ਹਾਂ ਦੇ ਵਿਆਹ ਦੇ ਸਖ਼ਤ ਖਿਲਾਫ ਸਨ। ਧਰਮਿੰਦਰ-ਹੇਮਾ ਦਾ ਵਿਆਹ ਹੇਮਾ ਦੇ ਪਿਤਾ ਦੀ ਮੌਤ ਤੋਂ ਬਾਅਦ ਹੋਇਆ। ਹੇਮਾ ਦੀ ਮਾਂ ਵੀ ਉਨ੍ਹਾਂ ਦੇ ਵਿਆਹ ਤੋਂ ਜ਼ਿਆਦਾ ਖੁਸ਼ ਨਹੀਂ ਸੀ।
ਹੇਮਾ ਨੇ ਧਰਮਿੰਦਰ ਬਾਰੇ ਦੱਸਦੇ ਹੋਏ ਕਿਹਾ ਕਿ, ''ਧਰਮਿੰਦਰ ਬਿਲਕੁਲ ਮੇਰੀ ਮਾਂ ਦੀ ਤਰ੍ਹਾਂ ਸ਼ਾਂਤ ਅਤੇ ਮਜ਼ਬੂਤ ਹਨ।'''' ਅਤੇ ਆਖਿਰ ਹੇਮਾ-ਧਰਮਿੰਦਰ ਨੇ 1979 ''ਚ ਵਿਆਹ ਕੀਤਾ। ਦੋਵਾਂ ਦੀਆਂ ਦੋ ਬੇਟੀਆਂ ਇਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।