ਸ਼ਿਪਲਾ ਸ਼ੈੱਟੀ ਨੇ ਪਤੀ ਅਤੇ ਬੇਟੇ ਨਾਲ ਮਿਲ ਇੰਝ ਮਨਾਇਆ ਦੁਸਹਿਰੇ ਦਾ ਤਿਉਹਾਰ

10/9/2019 9:47:22 AM

ਮੁੰਬਈ(ਬਿਊਰੋ)- ਪੂਰੇ ਦੇਸ਼ ਵਿਚ ਮੰਗਲਵਾਰ ਨੂੰ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ’ਚ ਵੀ ਦੁਸਹਿਰੇ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਗਿਆ। ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਵਿਜੈਦਸ਼ਮੀ ਦੀ ਵਧਾਈ ਦਿੱਤੀ। ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਆਪਣੇ ਘਰ ’ਚ ਦੁਸਹਿਰੇ ਦਾ ਤਿਉਹਾਰ ਸੈਲੀਬ੍ਰੇਟ ਕੀਤਾ। ਇੰਸਟਾਗ੍ਰਾਮ ’ਤੇ ਉਨ੍ਹਾਂ ਨੇ ਰਾਵਣ ਦਹਿਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਸ਼ਿਲਪਾ ਦੇ ਬੇਟੇ ਵਿਆਨ ਅਤੇ ਪਤੀ ਰਾਜ ਕੁੰਦਰਾ ਨੇ ਧਨੁਸ਼ ਨਾਲ ਰਾਵਣ ਦਹਿਨ ਕੀਤਾ। ਸ਼ਿਲਪਾ ਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ,‘‘ਬਹੁਤ ਸਾਰੀ ਨਾਕਾਮ ਕੋਸ਼ਿਸ਼ ਤੋਂ ਬਾਅਦ... ਮੇਰੇ ਰਾਮ ਰਾਜ ਕੁੰਦਰਾ ਨੇ ਰਾਵਣ (ਹੋਮਮੇਡ ਪੇਪਰ ਨਾਲ ਬਣਾਏ ਹੋਏ ਰਾਵਣ) ਨੂੰ ਹਰਾ ਦਿੱਤਾ। ਸਾਰੀਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ।

 
 
 
 
 
 
 
 
 
 
 
 
 
 

After a few failed attempts... my Ram @rajkundra9 finally defeated ( our homemade used paper) #Ravana. Wishing you all a very Happy Dussehra may this festival take away all the evil and negativity and fill your lives with love,success and prosperity. 🙏🧿❤️😇 Ps: Recorded and laughed at by @shamitashetty_official 👹 #celebration #indian #goodoverevil #positivity #festival #happydussehra #culture #tradition

A post shared by Shilpa Shetty Kundra (@theshilpashetty) on Oct 8, 2019 at 8:56am PDT


ਇਹ ਤਿਉਹਾਰ ਸਾਰੀ ਨੈਗੇਟੀਵਿਟੀ ਨੂੰ ਦੂਰ ਲੈ ਜਾਵੇ ਅਤੇ ਪਿਆਰ, ਸਕਸੈੱਸ ਨਾਲ ਸਾਰਿਆਂ ਦੀ ਜ਼ਿੰਦਗੀ ਭਰ ਜਾਵੇ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਵੱਡੀ ਹੀ ਧੂਮਧਾਮ ਨਾਲ ਸੈਲੀਬ੍ਰੇਟ ਕਰਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗਣੋਸ਼ ਉਤਸਵ ਮਨਾਇਆ ਸੀ, ਫਿਰ ਨਰਾਤਿਆਂ ਵਿਚ ਮਾਂ ਦੁਰਗਾ ਦੀ ਸਥਾਪਨਾ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News