ਅਮਿਤਾਭ ਤੋਂ ਰਿਸ਼ੀ ਕਪੂਰ ਤੱਕ, ਈਦ ''ਤੇ ਸਿਤਾਰਿਆਂ ਨੇ ਇਸ ਤਰ੍ਹਾਂ ਦਿੱਤੀਆਂ ਸ਼ੁੱਭਕਾਮਨਾਵਾਂ

8/12/2019 5:03:57 PM

ਨਵੀਂ ਦਿੱਲੀ (ਬਿਊਰੋ) — ਦੇਸ਼ਭਰ 'ਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਬਾਲੀਵੁੱਡ ਸਿਤਾਰਿਆਂ ਨੇ ਫੈਨਜ਼ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦੇ ਕੇ ਤਿਉਹਾਰ ਨੂੰ ਸਪੈਸ਼ਲ ਬਣਾ ਦਿੱਤਾ ਹੈ। ਅਮਿਤਾਭ ਬੱਚਨ ਤੋਂ ਲੈ ਕੇ ਗੌਹਰ ਖਾਨ ਤੱਕ ਨੇ ਈਦ 'ਤੇ ਆਪਣੀਆਂ ਭਾਵਨਾਵਾਂ ਨੂੰ ਕੁਝ ਇਸ ਤਰ੍ਹਾਂ ਸ਼ੇਅਰ ਕੀਤਾ ਹੈ।

 

ਮਹਾਨਾਇਕ ਅਮਿਤਾਭ ਬੱਚਨ ਹਰ ਖਾਸ ਮੌਕੇ 'ਤੇ ਆਪਣੇ ਫੈਨਜ਼ ਨੂੰ ਯਾਦ ਕਰਨਾ ਨਹੀਂ ਭੁੱਲਦੇ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਕਵਿਤਾਵਾਂ ਨੂੰ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਤਿਉਹਾਰ 'ਤੇ ਫੈਨਜ਼ ਨੂੰ ਵਧਾਈ ਦੇਣਾ ਕਦੇ ਨਹੀਂ ਭੁੱਲਦੇ। ਈਦ 'ਤੇ ਵੀ ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦਾ ਇਹ ਦੋ ਸ਼ਬਦ ਦਾ ਸ਼ੁੱਭਕਾਮਨਾ ਪੱਤਰ ਫੈਨਜ਼ ਲਈ ਤੋਹਫੇ ਤੋਂ ਘੱਟ ਨਹੀਂ ਹੈ। 

 

ਐਕਟਰ ਰਿਸ਼ੀ ਕਪੂਰ ਨੇ ਵੀ ਫੈਨਜ਼ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੂੰ ਰੀ-ਟਵੀਟ ਕੀਤਾ। 


ਦੱਸ ਦਈਏ ਕਿ ਅਨੁਭਵ ਸਿਨ੍ਹਾ ਨੇ ਵੀ ਲੋਕਾਂ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

 

ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਵੀ ਟਵੀਟ ਕਰਦੇ ਹੋਏ ਫੈਨਜ਼ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

 

ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਆਉਣ ਵਾਲੀ ਫਿਲਮ 'ਆਰ. ਆਰ. ਆਰ' ਦੇ ਟਵਿਟਰ ਹੈਂਡਲ ਨੇ ਲੋਕਾਂ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਲੋਕਾਂ ਨੂੰ ਪਿਆਰ ਫੈਲਾਉਣ ਦਾ ਸੰਦੇਸ਼ ਦਿੱਤਾ ਹੈ। 

 

ਸ਼ਾਹਰੁਖ ਖਾਨ ਦੀ ਫਿਲਮ ਪ੍ਰੋਡਕਸ਼ਨ ਤੇ ਡਿਸਟਰੀਬਿਊਸ਼ਨ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਵਲੋਂ ਵੀ ਫੈਨਜ਼ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ।

 

ਦੱਸਣਯੋਗ ਹੈ ਕਿ ਗੌਹਰ ਖਾਨ ਨੇ ਆਪਣੇ ਇਕ ਟਵੀਟ 'ਚ ਲੋਕਾਂ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ, ''ਈਦ ਮਨਾਓ, ਖੁਸ਼ੀ ਵੰਡੋ। ਆਪਣੀ ਜ਼ਿੰਦਗੀ ਜਿਊਣ ਦਾ ਕੋਈ ਵੀ ਪਲ ਨਫਰਤ, ਘ੍ਰਿਣਾ, ਵਿਭਾਜਨ ਵਰਗੇ ਤੱਤਾਂ ਦੀ ਸ਼ਖਸੀਅਤ ਨੂੰ ਖੋਹਣ ਨਾ ਦਿਓ। ਸਿਰਫ ਆਪਣੇ ਲੋਕਾਂ ਤੋਂ ਨਹੀਂ ਸਗੋਂ ਦੂਜੇ ਧਰਮ, ਕਾਸਟ, ਜਾਤੀ ਤੇ ਆਸਥਾ ਦੇ ਲੋਕਾਂ ਨੂੰ ਵੀ ਗਲੇ ਲਾਓ। ਬਸ ਪਿਆਰ ਵੰਡੋ, ਈਦ ਮੁਬਾਰਕ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News