ਅਨਿਲ ਕਪੂਰ ਤੇ ਜੂਹੀ ਚਾਵਲਾ ਇਕ ਵਾਰ ਫਿਰ ਕਰਨਗੇ ਸਭ ਦੇ ਦਿਲਾਂ ''ਤੇ ਰਾਜ

Thursday, January 10, 2019 4:46 PM

ਮੁੰਬਈ(ਬਿਊਰੋ)— ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੇ ਟਰੇਟਰ ਅਤੇ ਹੁਣ ਤੱਕ ਰਿਲੀਜ਼ ਹੋਏ ਕੰਟੈਂਟ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕ ਕਈ ਕਾਰਨਾਂ ਕਾਰਨ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ 'ਚੋਂ ਇਕ ਕਾਰਨ ਅਨਿਲ ਕਪੂਰ ਅਤੇ ਜੂਹੀ ਚਾਵਲਾ ਦੀ ਜੋੜੀ ਹੈ, ਜੋ ਲੰਬੇ ਸਮੇਂ ਬਾਅਦ ਇਕੱਠੇ ਸਕ੍ਰੀਨ ਸਪੇਸ ਸਾਂਝੀ ਕਰਦੇ ਹੋਏ ਨਜ਼ਰ ਆਵੇਗੀ।
PunjabKesari
ਅਨਿਲ ਕਪੂਰ ਅਤੇ ਜੂਹੀ ਚਾਵਲਾ ਇਸ ਤੋਂ ਪਹਿਲਾਂ 'ਬੇਨਾਮ ਬਾਦਸ਼ਾਹ', 'ਸਲਾਮ-ਏ-ਇਸ਼ਕ' ਅਤੇ 'ਲੋਫਰ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ਅਤੇ ਹੁਣ ਇਹ ਜੋੜੀ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' 'ਚ ਆਪਣੀ ਪਿਆਰਭਰੀ ਕੈਮਿਸਟਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ।
PunjabKesari
ਫਿਲਮ 'ਚ ਅਨਿਲ ਕਪੂਰ, ਸੋਨਮ ਕਪੂਰ, ਰਾਜਕੁਮਾਰ ਰਾਵ ਅਤੇ ਜੂਹੀ ਚਾਵਲਾ ਵਰਗੇ ਦਮਦਾਰ ਕਲਾਕਾਰਾਂ ਦੀ ਟੋਲੀ ਨਜ਼ਰ ਆਵੇਗੀ। 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' 'ਚ ਪਿਓ-ਧੀ ਦੀ ਜੋੜੀ ਅਨਿਲ ਕਪੂਰ ਅਤੇ ਸੋਨਮ ਕਪੂਰ ਪਹਿਲੀ ਵਾਰ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਵੇਗੀ
PunjabKesari
।ਫਿਲਮ 'ਚ ਨਾ ਸਿਰਫ ਪੁਰਾਣੇ ਜ਼ਮਾਣੇ ਦਾ ਰੁਮਾਂਸ ਦੇਖਣ ਨੂੰ ਮਿਲੇਗਾ ਸਗੋਂ ਇਹ ਪ੍ਰੇਮ ਕਹਾਣੀ ਵਰਤਮਾਨ ਸਮੇਂ ਨਾਲ ਵੀ ਮੇਲ ਖਾਂਦੀ ਹੋਈ ਨਜ਼ਰ ਆਵੇਗੀ। ਇਸ ਫਿਲਮ ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ ਇਸ ਨੂੰ ਫੌਕਸ ਸਟਾਰ ਨਾਲ ਮਿਲ ਕੇ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਇਕ ਫਰਵਰੀ 2019 ਨੂੰ ਰਿਲੀਜ਼ ਹੋ ਰਹੀ ਹੈ।


About The Author

manju bala

manju bala is content editor at Punjab Kesari