ਏਕਤਾ ਕਪੂਰ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿੱਲਕਾਰੀਆਂ

Thursday, January 31, 2019 1:49 PM

ਮੁੰਬਈ(ਬਿਊਰੋ)— ਏਕਤਾ ਕਪੂਰ ਮਾਂ ਬਣ ਗਈ ਹੈ। ਏਕਤਾ ਕਪੂਰ ਦੇ ਘਰ ਬੇਬੀ ਬੁਆਏ ਆਇਆ ਹੈ। ਟੀ.ਵੀ. ਤੋਂ ਲੈ ਕੇ ਸਿਨੇਮਾ ਤੱਕ 'ਚ ਵੱਖ ਤਰ੍ਹਾਂ ਦੇ ਕੰਟੈਂਟ ਨਾਲ ਧਮਾਲ ਮਚਾਉਣ ਵਾਲੀ ਏਕਤਾ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਰਿਪੋਰਟ ਮੁਤਾਬਕ, ਬਾਲੀਵੁੱਡ ਐਕਟਰ ਜਤਿੰਦਰ ਦੀ ਧੀ ਏਕਤਾ ਕਪੂਰ ਦੇ ਬੇਟੇ ਦਾ ਜਨਮ 27 ਜਨਵਰੀ ਨੂੰ ਹੋਇਆ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਬੱਚੇ ਨੂੰ ਕਪੂਰ ਖਾਨਦਾਨ ਕਿਸੇ ਵੀ ਸਮੇਂ ਘਰ ਲੈ ਕੇ ਆ ਸਕਦੇ ਹਨ। ਸੋਸ਼ਲ ਮੀਡੀਆ 'ਤੇ ਏਕਤਾ ਕਪੂਰ ਨੂੰ ਵਧਾਈ ਦੇਣ ਵਾਲਿਆਂ ਵਿਚ ਫਿਲਮ ਡਾਇਰੈਕਟਰ ਹੰਸਲ ਮੇਹਿਤਾ ਤੋਂ ਲੈ ਕੇ ਸੰਜੈ ਗੁਪਤਾ ਤੱਕ ਸ਼ਾਮਿਲ ਹਨ। ਇਸ ਤਰ੍ਹਾਂ ਬਾਲੀਵੁੱਡ ਐਕਟਰ ਜਤਿੰਦਰ ਨਾਨਾ ਬਣ ਗਏ ਹਨ। 

 

ਏਕਤਾ ਕਪੂਰ ਦੇ ਮਾਂ ਬਨਣ 'ਤੇ ਹੰਸਲ ਮੇਹਿਤਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ,''ਏਕਤਾ ਕਪੂਰ  ਤੁਹਾਨੂੰ ਬਹੁਤ-ਬਹੁਤ ਵਧਾਈਆਂ'' ਫਿਲਮ ਡਾਇਰੈਕਟਰ ਸੰਜੈ ਗੁਪਤਾ ਨੇ ਏਕਤਾ ਕਪੂਰ ਨੂੰ ਲਿਖਿਆ,''ਅੱਜ ਸਵੇਰੇ ਦੀ ਸਭ ਤੋਂ ਗੁੱਡ ਨਿਊਜ ਬਹੁਤ-ਬਹੁਤ ਵਧਾਈ ਏਕਤਾ। ਭਗਵਾਨ ਤੁਹਾਡੇ ਬੱਚੇ ਨੂੰ ਸਿਹਤ ਅਤੇ ਖੁਸ਼ੀਆਂ ਦੇਵੇ।'' ਏਕਤਾ ਕਪੂਰ ਦੇ ਬੇਟੇ ਦਾ ਜਨਮ ਸੈਰੋਗੇਸੀ ਨਾਲ ਹੋਇਆ ਹੈ ਅਤੇ 2016 'ਚ ਏਕਤਾ ਕਪੂਰ   ਦੇ ਭਰਾ ਤੁਸ਼ਾਰ ਕਪੂਰ ਦੇ ਬੇਟੇ ਲਕਸ਼ ਦਾ ਜਨਮ ਵੀ ਸੈਰੋਗੇਸੀ ਨਾਲ ਹੋਇਆ ਸੀ।

 

ਏਕਤਾ ਕਪੂਰ ਦੇ ਮਾਂ ਬਣਨ ਦੀ ਖਬਰ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਬਾਲੀਵੁੱਡ ਦੇ ਕਈ ਸਿਤਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦੇ ਰਹੇ ਹਨ।

PunjabKesari

 


About The Author

manju bala

manju bala is content editor at Punjab Kesari